ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮੈਂ ਕਦੇ PM ਦੇ ਪਰਿਵਾਰ ਦੀ ਬੇਇਜ਼ਤੀ ਨਹੀਂ ਕਰਾਂਗਾ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀਐਮ ਨਰਿੰਦਰ ਮੋਦੀ ਮੇਰੇ ਪਰਿਵਾਰ ਬਾਰੇ ਚੰਗਾ ਮਾੜਾ ਬੋਲਦੇ ਹਨ ਪਰ ਮੈਂ ਕਦੇ ਵੀ ਉਨ੍ਹਾਂ ਦੇ ਪਰਿਵਾਰ ਦੀ ਬੇਇਜ਼ਤੀ ਨਹੀਂ ਕਰਾਂਗਾ।

 

ਰਾਹੁਲ ਨੇ ਪ੍ਰਧਾਨ ਮੰਤਰੀ ਦੇ ਬਾਲਾਕੋਟ ਹਵਾਏ ਹਮਲੇ ਦੌਰਾਨ ਬੱਦਲਾਂ ਦੇ ਛਾਏ ਰਹਿਣ ਨਾਲ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੂੰ ਰਡਾਰ ਤੋਂ ਬਚਣ ਚ ਮਦਦ ਮਿਲਣ ਵਾਲੇ ਬਿਆਨ ਤੇ ਕਿਹਾ ਕਿ ਫਿਰ ਤਾਂ ਮੋਦੀ ਜੀ ਜਦੋਂ ਹਿੰਦੁਸਤਾਨ ਚ ਮੀਂਹ ਅਤੇ ਤੂਫ਼ਾਨ ਆਉਂਦੇ ਹਨ ਤਾਂ ਸਾਰੇ ਹਵਾਈ ਜਹਾਜ਼ ਰਡਾਰ ਤੋਂ ਗਾਇਬ ਹੋ ਜਾਂਦੇ ਹੋਣਗੇ।

 

ਮੱਧ ਪ੍ਰਦੇਸ਼ ਦੇ ਨੀਮਚ ਚ ਮੰਦਸੌਰ ਸੰਸਦੀ ਸੀਟ ਤੋਂ ਕਾਂਗਰਸ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਹਮਾਇਤ ਚ ਕਰਵਾਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਦੇ ਸਕੇ ਭਰਾ ਦਾ ਵੀ ਕਰਜ਼ਾ ਮੁਆਫ ਕੀਤਾ ਹੇ। ਨੀਮਚ ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ ਕੇਂਦਰ ਹੈ ਪਰ ਪੁਲਵਾਮਾ ਹਮਲੇ ਮਗਰੋਂ ਪੀਐਮ ਨੇ ਇਥੇ ਆ ਕੇ ਜਵਾਨਾਂ ਦੇ ਦਿਲ ਦੀ ਗੱਲ ਨਹੀਂ ਸੁਣੀ।

 

ਰਾਹੁਲ ਨੇ ਕਿਹਾ ਕਿ ਅਰਧਸੈਨਿਕ ਬਲਾਂ ਦੇ ਸਾਰੇ ਜਵਾਨਾਂ ਨੂੰ ਕਾਂਗਰਸ ਸਰਕਾਰ ਬਣਨ ਤੇ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਕਿਹਾ ਕਿ ਮੋਦੀ ਜੀ ਆਪਣੇ ਇੰਟਰਵੀਊ ਚ ਅੰਬ ਕਿਵੇਂ ਖਾਂਦੇ ਹਨ, ਇਸ ਬਾਰੇ ਦੱਸਦੇ ਹਨ। ਮੋਦੀ ਜੀ ਆਪਣੇ ਕੁਰਤੇ ਦੀਆਂ ਬਾਹਾਂ ਕੱਟਣ ਬਾਰੇ ਦੱਸਦੇ ਹਨ ਕਿਉਂਕਿ ਉਹ ਸੂਟਕੇਸ ਚ ਥਾਂ ਬਣਾਉਣੀ ਚਾਹੁੰਦੇ ਸਨ।

 

ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਤੁਸੀਂ ਸਾਨੂੰ ਅੰਬ ਖਾਣੇ ਸਿਖਾਉਂਦੇ ਹੋ, ਹੁਣ ਦੇਸ਼ ਨੂੰ ਦੱਸੋ ਕਿ ਤੁਸੀਂ ਬੇਰੋਜ਼ਗਾਰ ਨੌਜਵਾਨਾਂ ਲਈ ਕੀ ਕੀਤਾ?

 

ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਦੇਸ਼ ਦੇ 5 ਕਰੋੜ ਗ਼ਰੀਬ ਪਰਿਵਾਰਾਂ ਨੂੰ 6000 ਰੁਪਏ ਮਹੀਨੇ ਦੇ ਹਿਸਾਬ ਨਾਲ 72000 ਰੁਪਏ ਸਾਲਾਨਾ ਦਿੱਤੇ ਜਾਣਗੇ। ਮੰਦਸੌਰ ਚ 19 ਮਈ ਨੂੰ ਵੋਟਾਂ ਪੈਣੀਆਂ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress President Rahul Gandhi attacks on pm in nimach rally