ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਇਆਵਤੀ ਤੇ ਅਖਿਲੇਸ਼ ਯਾਦਵ ਦਾ ਕੰਟਰੋਲ ਮੋਦੀ ਹੱਥ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੀ ਬਾਰਾਬੰਕੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਇਆਵਤੀ ਅਤੇ ਅਖਿਲੇਸ਼ ਯਾਦਵ ਦਾ ਕੰਟਰੋਲਰ ਮੋਦੀ ਕੋਲ ਹੈ। ਮੇਰਾ ਕੋਈ ਇਤਿਹਾਸ ਨਹੀਂ ਹੈ ਇਸ ਲਈ ਮੈਂ ਮੋਦੀ ਤੋਂ ਨਹੀਂ ਡਰਦਾ ਬਲਕਿ ਨਰਿੰਦਰ ਮੋਦੀ ਮੇਰੇ ਕੋਲੋਂ ਡਰਦੇ ਹਨ। ਮੋਦੀ ਮੇਰੇ ਤੇ ਦਬਾਅ ਨਹੀਂ ਪਾ ਸਕਦੇ ਜਦਕਿ ਮਾਇਆ ਤੇ ਅਖਿਲੇਸ਼ ਨੂੰ ਹਰਾ ਸਕਦੇ ਹਨ।

 

ਰਾਹੁਲ ਗਾਂਧੀ ਬੁੱਧਵਾਰ ਨੂੰ ਬਾਰਾਬੰਕੀ ਦੇ ਰਾਮਨਗਰ ਚ ਇਕ ਲੋਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੋਦੀ ਕਾਂਗਰਸ ਮੁਕਤ ਭਾਰਤ ਦਾ ਨਾਰਾ ਦਿੰਦੇ ਸਨ ਪਰ ਅਸੀਂ ਤਿੰਨ ਸਾਲ ਚ ਉਨ੍ਹਾਂ ਦਾ ਗੁਬਾਰਾ ਫੋੜ ਦਿੱਤਾ। ਹੁਣ ਮੋਦੀ ਚ ਦਮ ਨਹੀਂ ਹੈ।

 

ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜਿੱਥੇ ਵੀ ਜਾਂਦੇ ਹਨ ਝੂਠ ਬੋਲਦੇ ਹਨ। ਨੌਜਵਾਨਾਂ ਤੋਂ ਝੂਠ ਬੋਲਦੇ ਹਨ ਕਿਸਾਨਾਂ ਨਾਲ ਝੂਠ ਬੋਲਦੇ ਹਨ। ਮੈਂ ਝੂਠਾ ਵਾਅਦਾ ਨਹੀਂ ਕਰਦਾ। ਜਦੋਂ ਸਾਡੀ ਸਰਕਾਰ ਆਵੇਗੀ ਅਸੀਂ ਦੇਸ਼ ਦੇ ਹਰੇਕ ਗ਼ਰੀਬ ਪਰਿਵਾਰ ਦੇ ਖਾਤੇ ਚ ਹਰੇਕ ਸਾਲ 72000 ਰੁਪਏ ਪਾਵਾਂਗੇ। ਅਸੀਂ ਕਿਸਾਨਾਂ ਨੂੰ ਕਰਜ਼ਾ ਵਾਪਸ ਨਾ ਦੇਣ ਤੇ ਜੇਲ੍ਹ ਵੀ ਨਹੀਂ ਭੇਜਾਂਗੇ।

 

ਰਾਹੁਲ ਨੇ ਕਿਹਾ ਕਿ ਜਦੋਂ ਨੀਰਵ ਮੋਦੀ 35000 ਕਰੋੜ ਰੁਪਏ ਲੈ ਕੇ ਭੱਜ ਗਿਆ, ਉਸ ਨੂੰ ਜੇਲ੍ਹ ਨਹੀਂ ਭੇਜਿਆ ਗਿਆ ਤਾਂ ਕਿਸਾਨਾਂ ਨੂੰ ਕਿਉਂ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਨਿਆਏ ਯੋਜਨਾ ਤਹਿਤ ਗ਼ਰੀਬ ਪਰਿਵਾਰਾਂ ਨੂੰ ਪੈਸੇ ਦੇਣ ਨਾਲ ਅਰਥਵਿਵਸਥਾ ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਗ਼ਰੀਬਾਂ ਦੇ ਖਾਤੇ ਚ 72000 ਰੁਪਏ ਜਾਣਗੇ ਤਾਂ ਰੋਜ਼ਗਾਰ ਅਤੇ ਕਾਰੋਬਾਰ ਦੇ ਮੌਕੇ ਵਧਣਗੇ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress President Rahul Gandhi attacks on pm modi in Barabanki