ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ, ਸ਼ੀਲਾ ਦੀਕਿਸ਼ਤ ਨੂੰ ਬਣਾਇਆ ਉਮੀਦਵਾਰ

ਦਿੱਲੀ ’ਚ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ, ਸ਼ੀਲਾ ਦੀਕਿਸ਼ਤ ਬਣਾਇਆ ਉਮੀਦਵਾਰ

ਦਿੱਲੀ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਗਠਜੋੜ ਨੂੰ ਲੈ ਕੇ ਚਲਦੀਆਂ ਆ ਰਹੀਆਂ ਚਰਚਾਵਾਂ ਹੁਣ ਬੰਦ ਹੋ ਗਈਆਂ। ਕਾਂਗਰਸ ਨੇ ਸੋਮਵਾਰ ਨੂੰ ਛੇ ਉਮੀਦਵਾਰਾਂ ਦੀ ਇਕ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਕਾਂਗਰਸ ਨੇ ਦੱਖਣੀ ਦਿੱਲੀ ਸੀਟ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਕਾਂਗਰਸ ਦੀ ਇਸ ਸੂਚੀ ਵਿਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਸ਼ੀਲਾ ਦੀਕਿਸ਼ਤ ਦਾ ਨਾ ਵੀ ਸ਼ਾਮਲ ਹੈ। ਕਾਂਗਰਸ ਨੇ ਸ਼ੀਲਾ ਦੀਕਿਸ਼ਤ ਨੂੰ ਉਤਰ–ਪੂਰਵੀ ਦਿੱਲੀ ਤੋਂ ਉਮੀਦਵਾਰ ਬਣਾਇਆ ਹੈ। ਇੱਥੋਂ ਭਾਜਪਾ ਨੇ ਪਾਰਟੀ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਟਿਕਟ ਦਿੱਤੀ ਹੈ ਤੇ ਉਥੇ ਆਮ ਆਦਮੀ ਪਾਰਟੀ ਨੇ ਦਲੀਪ ਪਾਂਡੇਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਦਿੱਲੀ ਦੀ ਉਤਰ–ਪੂਰਵੀ ਦਿੱਲੀ ਵਿਚ ਮੁਕਾਬਲਾ ਹੁਣ ਹੋਰ ਵੀ ਰੋਚਕ ਹੋ ਗਿਆ ਹੈ, ਕਿਉਂਕਿ ਇਸ ਸੀਟ ਤੋਂ ਇੱਥੋਂ ਦੋ ਮੁੱਖ ਪਾਰਟੀਆਂ ਦੇ ਸੂਬਾ ਪ੍ਰਧਾਨ ਆਹਮੋ–ਸਾਹਮਣੇ ਹਨ।

 

ਕਾਂਗਰਸ ਵੱਲੋਂ ਛੇ ਉਮੀਦਵਾਰਾਂ ਦੀ ਸੂਚੀ ਜਾਰੀ

 

ਕਾਂਗਰਸ ਵੱਲੋਂ ਅੱਜ ਐਲਾਨੀ ਸੂਚੀ ਮੁਤਾਬਕ ਚਾਂਦਨੀ ਚੌਕ ਤੋਂ ਜੇ ਪੀ ਅਗਰਵਾਲ, ਉਤਰ–ਪੂਰਵ ਤੋਂ ਸ਼ੀਲਾ ਦੀਕਿਸ਼ਤ, ਪੂਰਵੀ ਤੋਂ ਅਰਵਿੰਦਰ ਸਿੰਘ ਲਵਲੀ, ਨਵੀਂ ਦਿੱਲੀ ਤੋਂ ਅਜੈ ਮਾਕਨ, ਉਤਰੀ ਪੱਛਮੀ ਤੋਂ ਰਾਜੇਸ਼ ਲਿਲੋਠੀਆ, ਪੱਛਮੀ ਤੋਂ ਮਹਾਬਲ ਮਿਸ਼ਰਾ ਅਤੇ ਦੱਖਣੀ ਤੋਂ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress releases list of candidates in Delhi Sheila Dikshit contest from North East Delhi