ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਕਾਂਗਰਸ ਵੱਲੋਂ 18 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

ਲੋਕ ਸਭਾ ਚੋਣਾਂ : ਕਾਂਗਰਸ ਵੱਲੋਂ 18 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਵੱਖ ਵੱਖ ਸੂਬਿਆਂ ਦੇ 18 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਜਿਸ ਵਿਚ ਤੇਲੰਗਾਨਾਂ ਤੋਂ ਅੱਠ, ਅਸਾਮ ਤੋਂ ਪੰਜ, ਮੇਘਾਲਿਆ ਤੋਂ ਦੋ ਅਤੇ ਉਤਰ ਪ੍ਰਦੇਸ਼, ਸਿੱਕਿਮ, ਨਾਗਾਲੈਂਡ ਤੋਂ ਇਕ–ਇਕ ਉਮੀਦਵਾਰ ਦੇ ਨਾਮ ਸ਼ਾਮਲ ਹਨ। ਮੇਘਾਲਿਆ ਦੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਨੂੰ ਤੂਰਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਸਟੀ ਬਾਰਾਬੰਕੀ (ਰਾਖਵੀਂ) ਤੋਂ ਲੋਕ ਸਭਾ ਮੈਂਬਰ ਰਹੇ ਪੀਐਲ ਪੁਨੀਆ ਦੇ ਬੇਟੇ ਤਨੁਜ ਨੂੰ ਉਮੀਦਵਾਰ ਬਣਾਇਆ ਗਿਆ ਹੈ।

 

 

ਆਲ ਇੰਡੀਆ ਮਹਿਲਾ ਕਾਂਗਰਸ ਦੀ ਮੁੱਖੀ ਸੁਸ਼ਮਿਤਾ ਦੇਵ ਨੂੰ ਅਸਾਮ ਦੇ ਸਿਲਚਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਜਦੋਂ ਕਿ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੇ ਪੁੱਤਰ ਗੌਰਵ ਗੋਗੋਈ ਨੂੰ ਕਾਲੀਆਬੋਰ ਸੀਟ ਤੋਂ ਉਤਾਰਿਆ ਗਿਆ ਹੈ। ਦੋਵੇਂ ਆਪਣੀ–ਆਪਣੀ ਸੀਟ ਤੋਂ ਮੌਜੂਦਾ ਲੋਕ ਸਭਾ ਮੈਂਬਰ ਹਨ।  ਅਸਾਮ ਦੇ ਕਰੀਮਗੰਜ (ਰਾਖਵਾਂ) ਤੋਂ ਸਵਰੂਪ  ਦਾਸ ਨੂੰ ਜਦੋਂ ਕਿ ਸੂਬੇ ਦੀ ਜੋਰਹਟ ਸੀਟ ਤੋਂ ਸੁਸ਼ਾਂਤ ਬੋਰਗੋਹੇਨ ਨੂੰ ਟਿਕਟ ਦਿੱਤੀ ਗਈ ਹੈ।

 

ਕੇਐਲ ਚਿਸ਼ਤੀ ਨੂੰ ਨਗਾਲੈਂਡ ਅਤੇ ਭਰਤ ਬਸਨੇਟ ਨੂੰ ਸਿਕਿਮ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਵਿੰਸੇਟ ਐਚ ਪਾਲਾ ਨੂੰ ਸ਼ਿਲਾਂਗ ਤੋਂ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਪਵਨ ਸਿੰਘ ਘਟੋਵਾਰ ਅਸਾਮ ਦੇ ਡਿਬਰੂਗੜ੍ਹ ਤੋਂ ਚੋਣ ਲੜਨਗੇ। ਤੇਲੰਗਾਨਾ ਤੋਂ ਰਮੇਸ਼ ਰਾਠੋੜ (ਦਿਲਾਬਾਦ), ਏ ਚੰਦਰ ਸ਼ੇਖਰ (ਪੇਡਾਪਲੀ), ਪੋਨਮ  ਪ੍ਰਭਾਕਰ (ਕਰੀਮਨਗਰ), ਕੇ ਮਦਨ ਮੋਹਨ ਰਾਓ (ਜਹੀਰਾਬਾਦ), ਗਲੀ ਅਨਿਲ ਕੁਮਾਰ (ਮੇਡਕ), ਏ ਰੇਵੰਥ ਰੇਡੀ (ਮਲਕਾਜਗਿਰੀ), ਕੋਡਾ ਵਿਸ਼ਵੇਸ਼ਵਰ ਰੇਡੀ (ਚੇਵੇਲਾ) ਜਦੋਂ ਕਿ ਪੋਰਿਕਾ ਬਲਰਾਮ ਨਾਇਕ ਮਹਿਮੂਦਾਬਾਦ ਤੋਂ ਉਮੀਦਵਾਰ ਬਣਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress releases third list for lok sabha elections 2019