ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਵਿਚੋਲਿਆਂ ਨਾਲ ਮਿਲ ਕੇ ਕਿਸਾਨਾਂ ਨੂੰ ਕਰਜ਼ੇ ਥੱਲੇ ਦੱਬਿਆ: ਮੋਦੀ

ਪੀਐਮ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਰਾਏਗੜ੍ਹ ਚ ਕੀਤੀ ਰੈਲੀ ਚ ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਕੈੜੇ ਹੱਥੀਂ ਲਿਆ। ਪੀਐਮ ਮੋਦੀ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਕਰਜ਼ਾ–ਮਾਫੀ ਦੇ ਨਾਂ ਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਦੀ ਕਰਜ਼ਾ–ਮਾਫੀ ਦਾ ਇਹੀ ਸੱਚ ਹੈ ਕਿ ਵਿਚੋਲਿਆਂ ਦਾ ਭਲਾ ਹੁੰਦਾ ਹੈ ਤੇ ਕਿਸਾਨ ਵਿਚਾਰੇ ਮੁੜ ਤੋਂ ਕਰਜ਼ੇ ਦੇ ਬੋਝ ਥੱਲੇ ਦੱਬ ਜਾਂਦੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਮੋਦੀ ਨੇ ਕਾਂਗਰਸ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਛੱਤੀਸਗੜ੍ਹ ਚ ਨਵੀਂ ਸਰਕਾਰ ਬਣੀ ਤਾਂ ਮੈਂ ਵਧਾਈ ਦਿੱਤੀ ਤੇ ਸੋਚਿਆ ਸੀ ਕਿ ਕੁਝ ਨਵਾਂ ਕਰਨਗੇ ਪਰ ਜੋ ਪਹਿਲਾਂ ਚੰਗਾ ਹੋ ਰਿਹਾ ਸੀ, ਕਾਂਗਰਸ ਸਰਕਾਰ ਉਸਨੂੰ ਵੀ ਠੱਪ ਕਰਨ ਚ ਲੱਗੀ ਹੈ।

 

ਮੋਦੀ ਨੇ ਸੀਬੀਆਈ ਦੇ ਮੁੱਦੇ ਤੇ ਵੀ ਕਾਂਗਰਸ ਨੂੰ ਘੇਰਿਆ। ਮੋਦੀ ਨੇ ਕਿਹਾ ਕਿ ਸੂਬਾ ਸਰਕਾਰ ਸੀਬੀਆਈ ਨੂੰ ਸੂਬੇ ਚ ਵੜਨ ਨਹੀਂ ਦੇਣਾ ਚਾਹੁੰਦੀ । ਮੋਦੀ ਨੇ ਸੂਬਾ ਸਰਕਾਰ ਤੇ ਗਰੀਬ ਲੋਕਾਂ ਨੂੰ ਮੋਦੀ ਕੇਅਰ ਤੋਂ ਵੀ ਮਹਿਰੂਮ ਰੱਖਣ ਦਾ ਦੋਸ਼ ਲਗਾਇਆ। ਮੋਦੀ ਨੇ ਕਿਹਾ ਕਿ ਆਖਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਮੱਸਿਆ ਕੀ ਹੈ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਮਹਾਗਠਜੋੜ ਵਾਲੀ ਮਹਾਮਿਲਾਵਟ ਤੋਂ ਬਚਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਗਰੀਬੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਘੱਟ ਹੋਣੀ ਸ਼ੁਰੂ ਹੋਈ ਹੈ।

 

ਦੱਸਣਯੋਗ ਹੈ ਕਿ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਚ ਹਾਰ ਮਗਰੋਂ ਛੱਤੀਸਗੜ੍ਹ ਚ ਇਹ ਪ੍ਰਧਾਨ ਮੰਤਰੀ ਦੀ ਪਹਿਲੀ ਰੈਲੀ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress suppresses loans to farmers with mediators Modi