ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੇ ਵਲੋਂ PM ਮੋਦੀ ਦਾ ਇੰਟਰਵੀਊ ਲੈਣ ’ਤੇ ਰਾਹੁਲ ਨੇ ਵਿੰਨ੍ਹਿਆ ਨਿਸ਼ਾਨਾ

ਫ਼ਿਲਮ ਅਦਾਕਾਰ ਅਕਸ਼ੇ ਕੁਮਾਰ ਦੁਆਰਾ ਲਏ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਟਰਵੀਊ ’ਤੇ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਵੀਡੀਓ ਦੇ ਬਹਾਨੇ ਨਿਸ਼ਾਨਾ ਲਗਾਇਆ ਹੈ। ਰਾਹੁਲ ਗਾਂਧੀ ਨੇ ਟਵੀਟ ਚ ਕਿਹਾ, ਹਕੀਕਤ ਰੂਬਰੂ ਹੋਵੇ ਤਾਂ ਅਦਾਕਾਰੀ ਨਹੀਂ ਚਲਦੀ। ਜਨਤਾ ਸਾਹਮਣੇ, ਚੌਕੀਦਾਰ ਮੱਕਾਰੀ ਨਹੀਂ ਚੱਲਦੀ।

 

ਇਸ ਤੋਂ ਪਹਿਲਾਂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਲੱਗਦਾ ਹੈ ਮੋਦੀ ਹੁਣ ਸਿਆਸੀ ਜਗਤ ਤੋਂ ਫ਼ਿਲਮੀ ਜਗਤ ਵੱਲ ਵੱਧਣ ਵਾਲੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਟਰਵੀਊ ਚ ਇਕ ਅਸਫ਼ਲ ਸਿਆਸਤਦਾਨ ਨੇ ਅਕਸ਼ੇ ਕੁਮਾਰ ਤੋਂ ਚੰਗਾ ਅਦਾਕਾਰ ਬਣਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।

 

ਦਰਅਸਲ, ਪੀਐਮ ਮੋਦੀ ਦਾ ਅਕਸ਼ੇ ਕੁਮਾਰ ਨੇ ਇੰਟਰਵੀਊ ਲਿਆ ਹੈ। ਇਸ ਵਿਚ ਪੀਐਮ ਮੋਦੀ ਨੇ ਸਾਰੀਆਂ ਗੈਰ-ਸਿਆਸੀ ਗੱਲਾਂ ਦੱਸੀਆਂ ਅਤੇ ਆਪਣੇ ਜੀਵਨ ਦੀ ਕਈ ਦਿਲਚਸਪ ਕਹਾਣੀਆਂ ਸਾਂਝੀਆਂ ਕੀਤੀਆਂ ਹਨ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress targets PM Modi over his interview taken by Akshay Kumar