ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੂੰ ਮਿਲੇਗੀ ਸਭ ਤੋਂ ਵੱਧ ਸੀਟਾਂ, ਭਾਜਪਾ ਨੂੰ ਹੋਵੇਗਾ ਨੁਕਸਾਨ: ਸਿੰਘਵੀ

ਕਾਂਗਰਸੀ ਦੇ ਸੀਨੀਅਰ ਨੇਤਾ ਅਭਿਸ਼ੇਕ ਸਿੰਘਵੀ ਨੇ ਲੋਕ ਸਭਾ ਚੋਣਾਂ ਚ ਕਾਂਗਰਸ ਦੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੀ ਸੰਭਾਵਨਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਗ਼ੈਰ ਭਾਜਪਾ ਗਠਜੋੜ ਨੂੰ ਬੜੇ ਆਰਾਮ ਨਾਲ ਬਹੁਮਤ ਮਿਲੇਗਾ ਤੇ ਕੇਂਦਰ ਚ ਸਰਕਾਰ ਵੀ ਗਠਜੋੜ ਦੀ ਬਣੇਗੀ।

 

ਸਿੰਘਵੀ ਨੇ ਦਾਅਵਾ ਕੀਤਾ ਕਿ ਕਈ ਸੂਬਿਆਂ ਚ ਹਾਰ ਦੇ ਬਾਅਦ ਭਾਜਪਾ ਨੂੰ 100-120 ਸੀਟਾਂ ਦਾ ਨੁਕਸਾਨ ਹੋਵੇਗਾ ਅਤੇ ਉਹ ਉਨ੍ਹਾਂ ਸੂਬਿਆਂ ਲਈ ਹਾਰੀ ਹੋਈ ਸੀਟਾਂ ਦੀ ਭਰਪਾਈ ਨਹੀਂ ਕਰ ਸਕੇਗੀ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ 23 ਮਈ ਮਗਰੋਂ ਗੈਰ-ਭਾਜਪਾ ਬਹੁ ਦਲ ਸੱਤਾ ਚ ਹੋਣਗੇ। ਹਾਲਾਂਕਿ ਇਨ੍ਹਾਂ ਦੀ ਗਿਣਤੀ ਬਾਰੇ ਚ ਹਾਲੇ ਗੱਲ ਨਹੀਂ ਕੀਤੀ ਜਾਣੀ ਚਾਹੀਦੀ ਹੈ।

 

ਰਾਜ ਸਭਾ ਮੈਂਬਰ ਸਿੰਘਵੀ ਨੇ ਕਿਹਾ ਕਿ ਪਿਛਲੀ ਵਾਰ ਦੀ ਤੁਲਨਾ ਚ ਭਾਜਪਾ ਨੂੰ ਇਸ ਬਾਰ ਦੀਆਂ ਚੋਣਾਂ ਚ ਭਾਰੀ ਨੁਕਸਾਨ ਹੋਵੇਗਾ। ਇਕ ਅਜਿਹੀ ਪਾਰਟੀ ਜਿਸ ਚ ਮੋਦੀ ਲਹਿਰ ਸੀ ਤੇ 11 ਸੂਬਿਆਂ ਚ 90 ਫੀਸਦ ਤੋਂ ਵੱਧ ਜਿੱਤ ਦੀ ਦਰ ਸੀ, ਉਹ ਉਨ੍ਹਾਂ ਸੂਬਿਆਂ ਚ ਇਸ ਵਾਰ ਆਪਣੇ ਪ੍ਰਦਰਸ਼ਨ ਚ ਸੁਧਾਰ ਨਹੀਂ ਕਰ ਸਕੀ।

 

ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਸੂਬਿਆਂ ਚ ਪਾਰਟੀ ਦਾ ਪਹਿਲਾਂ ਵਾਲਾ ਪ੍ਰਦਰਸ਼ਨ ਤੋਂ 50 ਫੀਸਦ ਤੋਂ ਹੇਠਾਂ ਆਇਆ ਤਾਂ ਭਰਪਾਈ ਕਰਨ ਵਾਲਾ ਕੋਈ ਸੂਬਾ ਨਹੀਂ ਹੋਵੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress will emerge as the biggest party BJP will suffer huge loss says Singhavi