ਅਗਲੀ ਕਹਾਣੀ

ਕਾਂਗਰਸ ਹੁਣ ਜਿੱਤੇਗੀ ਲੋਕਾਂ ਦਾ ਦਿਲ ਇਸ ਨਵੇਂ ਨਾਅਰੇ ਨਾਲ

ਕਾਂਗਰਸ ਹੁਣ ਜਿੱਤੇਗੀ ਲੋਕਾਂ ਦਾ ਦਿਲ ਇਸ ਨਵੇਂ ਨਾਅਰੇ ਨਾਲ

ਕਾਂਗਰਸ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣਾ ਨਵਾਂ ਨਾਅਰਾ ‘ਅਬ ਹੋਗਾ ਨਿਆਇ’ (ਹੁਣ ਹੋਵੇਗਾ ਇਨਸਾਫ਼) ਕਰਦਿਆਂ ਦੋਸ਼ ਲਾਇਆ ਕਿ ਦੇਸ਼ ਵਿੱਚ ਇਸ ਵੇਲੇ ‘ਬੇਇਨਸਾਫ਼ੀ ਦਾ ਮਾਹੌਲ’ ਹੈ। ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਆਨੰਦ ਸ਼ਰਮਾ ਨੇ ਕਿਹਾ ਕਿ ਕਾਂਗਰਸ ਦੀ ਪ੍ਰਚਾਰ–ਮੁਹਿੰਮ ‘ਨਿਆਂ’ ਦੇ ਆਲੇ–ਦੁਆਲੇ ਕੇਂਦ੍ਰਿਤ ਰਹੇਗੀ। ਇਹ ਸ਼ਬਦ ਨਾ ਸਿਰਫ਼ ਪਾਰਟੀ ਦੀ ਪ੍ਰਸਤਾਵਿਤ ਘੱਟੋ–ਘੱਟ ਆਮਦਨ ਗਰੰਟੀ ਯੋਜਨਾ ਨੂੰ ਉਜਾਗਰ ਕਰਦਾ ਹੈ, ਸਗੋਂ ਸਮਾਜ ਦੇ ਸਾਰੇ ਵਰਗਾਂ ਨੂੰ ਨਿਆਂ ਮੁਹੱਈਆ ਕਰਵਾਉਣ ਦੀ ਗੱਲ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਤੋਂ ਗ਼ਰੀਬ ਵਾਂਝਾ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਹ ਮੁਹਿੰਮ ਦਿਲਾਂ ਨੂੰ ਜਿੱਤਣ ਉੱਤੇ ਕੇਂਦ੍ਰਿਤ ਹੋਵੇਗੀ।

 

 

ਸ੍ਰੀ ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਚੋਣ ਕਮਿਸ਼ਨ ਦੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰ ਕੇ ਆਪਣੇ ਪ੍ਰਚਾਰ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਕਾਂਗਰਸ ਨੇ ਹਿਕਾ ਕਿ ਇਸ ਮੁਹਿੰਮ ਦਾ ਮੁੱਖ ਗੀਤ ‘ਮੈਂ ਹੀ ਤਾਂ ਹਿੰਦੁਸਤਾਨੀ ਹਾਂ’ ਜਾਵੇਦ ਅਖ਼ਤਰ ਨੇ ਲਿਖਿਆ ਹੈ ਤੇ ਸੰਗੀਤ ਅਰਜੁਨਾ ਹਰਜਾਈ ਨੇ ਦਿੱਤਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਨਿਖਿਲ ਅਡਵਾਨੀ ਨੇ ਕੀਤਾ ਹੈ ਤੇ ਇਸ ਦੇ ਸਿਨੇਮਾਟੋਗ੍ਰਾਫ਼ਰ ਤੁਸ਼ਾਰ ਕਾਂਤੀ ਰਾਏ ਹਨ।

 

 

ਸ੍ਰੀ ਸ਼ਰਮਾ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਇਸ ਮੁਹਿੰਮ ਪੈਨਲ ਦੇ ਨਾਲ–ਨਾਲ ਕੋਰ ਕਮੇਟੀ ਦੇ ਮੈਂਬਰ ਪ੍ਰਚਾਰ–ਰਣਨੀਤੀ ਤਿਆਰ ਕਰਨ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਪਿੱਛੇ ਇਸ਼ਤਿਹਾਰ ਏਜੰਸੀ ‘ਪਰਸੈਪਟ’ ਹੈ। ਨੌਜਵਾਨਾਂ ਦੀ ਟੀਮ ਪਾਰਟੀ ਦੀ ਡਿਜੀਟਲ ਮੀਡੀਆ ਮੁਹਿੰਮ ਲਈ ਵੀ ਕੰਮ ਕਰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress will win public hearts with this new slogan