ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਵਰਕਰਾਂ ’ਤੇ ਐਗਜ਼ਿਟ–ਪੋਲ ਦਾ ਨਹੀਂ ਕੋਈ ਅਸਰ, ਇਰਾਦੇ ਦ੍ਰਿੜ੍ਹ

ਕਾਂਗਰਸੀ ਵਰਕਰਾਂ ’ਤੇ ਐਗਜ਼ਿਟ–ਪੋਲ ਦਾ ਨਹੀਂ ਕੋਈ ਅਸਰ, ਇਰਾਦੇ ਦ੍ਰਿੜ੍ਹ

ਲਗਭਗ ਸਾਰੇ ਹੀ ਐਗਜ਼ਿਟ–ਪੋਲਜ਼ ਵਿੱਚ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਬਹੁਤ ਘੱਟ ਸੀਟਾਂ ਮਿਲਦੀਆਂ ਦਰਸਾਈਆਂ ਗਈਆਂ ਹਨ ਪਰ ਇਸ ਦੇ ਬਾਵਜੁਦ ਕਾਂਗਰਸੀ ਵਰਕਰਾਂ ਉੱਤੇ ਇਨ੍ਹਾਂ ਪੋਲਜ਼ ਭਾਵ ਚੋਣ–ਸਰਵੇਖਣਾਂ ਦਾ ਕਿਤੇ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ।

 

 

ਇਨ੍ਹਾਂ ਪਾਰਟੀ ਕਾਰਕੁੰਨਾਂ ਤੇ ਆਗੂਆਂ ਦਾ ਮੰਨਣਾ ਹੈ ਕਿ ਆਉਂਦੀ ਵੀਰਵਾਰ 23 ਮਈ ਨੂੰ ਨਿੱਕਲਣ ਵਾਲੇ ਚੋਣ–ਨਤੀਜੇ ਕੁਝ ਵੱਖਰੀ ਕਿਸਮ ਦੇ ਹੋਣਗੇ ਤੇ ਉਹ ਅਜਿਹੇ ਬਿਲਕੁਲ ਵੀ ਨਹੀਂ ਹੋਣਗੇ, ਜਿਹੋ ਜਿਹੇ ਇਨ੍ਹਾਂ ਪੋਲਜ਼ ਵਿੱਚ ਦਰਸਾਏ ਜਾ ਰਹੇ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਇਸ ਵਾਰ ਦੇ ਚੋਣ ਨਤੀਜਿਆਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਯਕੀਨੀ ਤੌਰ ਉੱਤੇ ਵਧੀਆ ਹੀ ਹੋਵੇਗੀ।

 

 

ਐਤਵਾਰ ਸ਼ਾਮੀਂ 6:30 ਵਜੇ ਤੋਂ ਬਾਅਦ ਬਹੁਤੇ ਐਗਜ਼ਿਟ ਪੋਲਜ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਐੱਨਡੀਏ ਨੂੰ ਮੁੜ ਪੂਰਨ ਬਹੁਮੱਤ ਮਿਲਣ ਦੇ ਆਸਾਰ ਪ੍ਰਗਟਾਏ ਗਏ ਹਨ। ਇਨ੍ਹਾਂ ਚੋਣ–ਸਰਵੇਖਣਾਂ ਅਨੁਸਾਰ ਐੱਨਡੀਏ ਨੂੰ 300 ਸੀਟਾਂ ਆਸਾਨੀ ਨਾਲ ਮਿਲ ਜਾਣਗੀਆਂ ਤੇ ਉਨ੍ਹਾਂ ਦੀ ਸਰਕਾਰ ਬਹੁਮੱਤ ਵਾਲੀ ਹੋਵੇਗੀ।

 

 

ਸੋਮਵਾਰ ਦੀ ਸਵੇਰ ਨੂੰ ਕਾਂਗਰਸ ਦੇ ਮੁੱਖ–ਦਫ਼ਤਰ ’ਚ ਮਾਹੌਲ ਕੁਝ ਆਮ ਵਰਗਾ ਹੀ ਸੀ ਤੇ ਬਹੁਤੇ ਪਾਰਟੀ ਵਰਕਰ ਐਗਜ਼ਿਟ ਪੋਲਜ਼ ਨੂੰ ਰੱਦ ਕਰ ਰਹੇ ਸਨ।

 

 

ਕੁਝ ਕਾਂਗਰਸੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਇਨ੍ਹਾਂ ਐਗਜ਼ਿਟ ਪੋਲ ਨਤੀਜਿਆਂ ਦੀ ਵਰਤੋਂ ਈਵੀਐੱਮਜ਼ ਨੂੰ ਕਥਿਤ ਤੌਰ ਉੱਤੇ ਆਪਣੇ ਹਿਸਾਬ ਨਾਲ ਵਰਤਣ ਦਾ ਜਤਨ ਕਰ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Workers are unfazed over Exit Polls say they are affirm