ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਫੇਲ ਉਲੰਘਣਾ ਕੇਸ: ਰਾਹੁਲ ਗਾਂਧੀ ਨੇ SC ’ਚ ਬਿਨਾ ਸ਼ਰਤ ਮੁਆਫ਼ੀ ਮੰਗੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਬੁੱਧਵਾਰ ਨੂੰ ਰਾਫੇਲ ਉਲੰਘਣਾ ਮਾਮਲੇ ਚ ਸੁਪਰੀਮ ਕੋਰਟ (Supreme Court) ਤੋਂ ਬਿਨਾ ਸ਼ਰਤ ਮੁਆਫੀ ਮੰਗ ਲਈ। ਕਾਂਗਰਸ ਪ੍ਰਧਾਨ ਨੇ ਸੁਪਰੀਮ ਕੋਰਟ ਨੂੰ ਦਿੱਤੇ ਤਿੰਨ ਪੰਨਿਆਂ ਦੇ ਹਲਫ਼ਨਾਮੇ ਚ ਰਾਫ਼ੇਲ ਸੌਦੇ ਤੇ ਦਿੱਤੇ ਬਿਆਨ ‘ਸੁਪਰੀਮ ਕੋਰਟ ਨੇ ਮੰਨਿਆ ਕਿ ਚੌਕੀਦਾਰ ਚੋਰ ਹੈ’ ਬਿਆਨ ਤੇ ਬਿਨਾ ਕਿਸੇ ਸ਼ਰਤ ਦੇ ਮੁਆਫ਼ੀ ਮੰਗੀ ਹੈ।

 

ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇ ਆਖਰ ਚ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਦੀ ਅਪੀਲ ਮੰਨਦਿਆਂ ਉਨ੍ਹਾਂ ਨੂੰ ਦੂਜਾ ਹਲਫ਼ਾਨਾਮਾ ਦਾਇਰ ਕਰਨ ਦੀ ਆਗਿਆ ਦੇ ਦਿੱਤੀ ਸੀ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ‘ਚੌਕੀਦਾਰ ਚੋਰ ਹੈ’ ਬਿਆਨ ਨੂੰ ਗਲਤ ਢੰਗ ਨਾਲ ਸੁਪਰੀਮ ਕੋਰਟ ਨੂੰ ਦੱਸਣ ਲਈ ਉਨ੍ਹਾਂ ਦੇ ਹਲਫ਼ਨਾਮੇ ਚ ਵਰਤਿਆ ਗਿਆ ਅਫ਼ਸੋਸ ਸ਼ਬਦ ਇਕ ਤਰ੍ਹਾਂ ਮੁਆਫੀ ਵਰਗਾ ਹੈ।

 

ਸੁਪਰੀਮ ਕੋਰਟ ਨੇ ਰਾਫ਼ੇਲ ਫੈਸਲੇ ਸਬੰਧੀ ਰਾਹੁਲ ਗਾਂਧੀ ਦੇ ਹਲਫ਼ਨਾਮੇ ਤੇ ਕਿਹਾ ਸੀ ਕਿ ਕਿਸੇ ਥਾਂ ਉਨ੍ਹਾਂ ਆਪਣੀ ਗਲਤੀ ਮੰਨੀ ਅਤੇ ਕਿਸੇ ਥਾਂ ਇਨਕਾਰ ਕੀਤਾ ਹੈ। ਕੋਰਟ ਨੇ ਰਾਹੁਲ ਗਾਂਧੀ ਦੇ ਵਕੀਲ ਅਭਿਸ਼ੇਕ ਮਨੁ ਸਿੰਘਵੀ ਨੂੰ ਕਿਹਾ ਕਿ ਤੁਸੀਂ ਹਲਫ਼ਨਾਮੇ ਚ ਕੀ ਕਹਿਣਾ ਚਾਹ ਰਹੇ ਹੋ, ਇਹ ਸਮਝਣ ਚ ਸਾਨੂੰ ਕਾਫੀ ਮੁਸ਼ਕਲ ਹੋ ਰਹੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Contempt petition against Congress President Rahul Gandhi Rahul Gandhi tenders unconditional apology to the Supreme Court