ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਚੌਕੀਦਾਰ ਚੋਰ ਨਹੀਂ ਪਿਓਰ ਹੈ PM ਸ਼ਿਓਰ ਹੈ ਦੇਸ਼ ਲਈ ਕਿਓਰ ਹੈ: ਰਾਜਨਾਥ ਸਿੰਘ

VIDEO: ਚੌਕੀਦਾਰ ਚੋਰ ਨਹੀਂ ਪਿਓਰ ਹੈ PM ਸ਼ਿਓਰ ਹੈ ਦੇਸ਼ ਲਈ ਕਿਓਰ ਹੈ: ਰਾਜਨਾਥ ਸਿੰਘ

–––––ਕਿਹਾ, ਪ੍ਰਧਾਨ ਮੰਤਰੀ ਨੂੰ ਚੋਰ ਕਹਿਣ ਵਾਲਿਆਂ ਨੂੰ ਲੋਕ ਸਿਖਾਉਣਗੇ ਸਬਕ

 

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਮੁਰਾਦਾਬਾਦ ਪੁੱਜੇ ਜਿੱਥੇ ਲੋਕ ਸਭਾ ਦੀਆਂ 5 ਸੀਟਾਂ ਲਈ ਪਾਰਟੀ ਵਲੋਂ ਪ੍ਰਚਾਰ ਸਮਾਗਮ ਰਖਿਆ ਗਿਆ ਸੀ। ਇਹ ਦੌਰਾਨ ਕੁੱਝ ਅਜਿਹੀ ਘਟਨਾ ਵੀ ਵਾਪਰੀ ਜਿਸ ਨਾਲ ਰਾਜਨਾਥ ਸਿੰਘ ਨੇ ਆਗੂਆਂ ਤੇ ਵਰਕਰਾਂ ਦਾ ਦਿਲ ਜਿੱਤ ਲਿਆ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਮੁਰਾਦਾਬਾਦ ਦੇ ਸੰਸਦ ਮੈਂਬਰ ਸਰਵੇਸ਼ ਸਿੰਘ ਭਾਜਪਾ ਦੇ ਸੀਨੀਅਰ ਲੀਡਰਾਂ ਚ ਸ਼ਾਮਲ ਰਾਜਨਾਥ ਸਿੰਘ ਦਾ ਸੋਨੇ ਦੇ ਤਾਜ ਪਵਾ ਕੇ ਸੁਆਗਤ ਕਰਨਾ ਚਾਹਿਆ ਤਾਂ ਰਾਜਨਾਥ ਸਿੰਘ ਨੇ ਇਹ ਕਹਿੰਦਿਆਂ ਤਾਜ ਵਾਪਸ ਮੋੜ ਦਿੱਤਾ ਕਿ ਇਸਨੂੰ ਤੁਸੀਂ ਖੇਤਰ ਦੀ ਸਭ ਤੋਂ ਗ਼ਰੀਬ ਧੀ ਦੇ ਵਿਆਹ ਚ ਭੇਟ ਕਰ ਦਿਓ। ਉਨ੍ਹਾਂ ਨਾਲ ਹੀ ਕਿਹਾ ਕਿ ਗ਼ਰੀਬ ਧੀ ਸੋਨੇ ਦੀ ਪੰਜੇਬਾਂ ਚ ਵਿਦਾ ਹੋਣੀ ਚਾਹੀਦੀ ਹੈ। ਵਰਕਰਾਂ ਨੇ ਉਨ੍ਹਾਂ ਦੀ ਇਸ ਦਰਿਆਦਿਲੀ ਦੇਖਦਿਆਂ ਸ਼ਲਾਘਾ ਕਰਦਿਆਂ ਜ਼ੋਰਦਾਰ ਉਨ੍ਹਾਂ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

 

ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਕਿਸੇ ਪਾਰਟੀ ਕੋਲ ਭਾਜਪਾ ਵਰਗੀ ਸੋਚ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ 1980 ਚ ਬਣੀ ਸੀ ਤੇ ਪਹਿਲੀ ਵਾਰ 2 ਸੀਟਾਂ ਮਿਲੀਆਂ ਸਨ। ਉਦੋਂ ਰਾਜੀਵ ਗਾਂਧੀ ਨੇ ਦੋ ਸੀਟਾਂ ਦਾ ਮਜ਼ਾਕ ਉਡਾਇਆ ਸੀ। ਅੱਜ ਤੁਹਾਡੇ ਵਰਗੇ ਜੁਝਾਰੂ ਵਰਕਾਂ ਦੀ ਬਦੌਲਤ ਆਜ਼ਾਦੀ ਮਗਰੋਂ ਪਹਿਲੀ ਵਾਰ ਤੁਹਾਡੀ ਪਾਰਟੀ ਜਿਹੜੀ ਕਿ ਗ਼ੈਰ–ਕਾਂਗਰਸੀ ਸੀ, ਪੂਰਨ ਬਹੁਮਤ ਮਿਲਿਆ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਕੇਂਦਰੀ ਮੰਤਰੀ ਨੇ ਕਾਂਗਰਸ ਮੁਖੀ ਰਾਹੁਲ ਗਾਂਧੀ ਨੂੰ ਵੀ ਨਿਸ਼ਾਨੇ ਤੇ ਲਿਆ। ਰਾਜਨਾਥ ਨੇ ਕਿਹਾ ਕਿ ਅਸੀਂ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਦੀ ਨਿਜੀ ਨਿੰਦਾ ਨਹੀਂ ਕਰਦੀ ਪਰ ਪ੍ਰਧਾਨ ਮੰਤਰੀ ਨੂੰ ਚੋਰ ਕਹਿਣ ਵਾਲਿਆਂ ਨੂੰ ਜਨਤਾ ਸਬਕ ਜ਼ਰੂਰ ਸਿਖਾਵੇਗੀ।

 

ਰਾਜਨਾਥ ਸਿੰਘ ਨੇ ਅੱਗੇ ਕਿਹਾ ਦੇਸ਼ ਦਾ ਚੌਕੀਦਾਰ ਚੋਰ ਨਹੀਂ ਪਿਓਰ ਹੈ, ਉਸਦਾ ਅਗਲੀ ਵਾਰ ਪੀਐਮ ਬਣਨਾ ਸ਼ਿਓਰ ਹੈ ਤੇ ਇਹੀ ਦੇਸ਼ ਦੀ ਹਰ ਸਮੱਸਿਆ ਦਾ ਕਿਓਰ ਹੈ।

 

HT Punjabi Public Group ਨੂੰ ਹੁਣੇ ਹੀ Join ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/groups/224595535017834/

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:countrys chawkidar is pure not a thief rajnath singh