ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਪਰਾਧਕ ਉਮੀਦਵਾਰਾਂ ਨੂੰ ਤਿੰਨ ਵਾਰ ਛਪਵਾਉਣੀ ਹੋਵੇਗੀ ਆਪਣੀ ਜਾਣਕਾਰੀ

ਭਾਰਤੀ ਚੋਣ ਕਮਿਸ਼ਨ ਨੇ ਐਤਵਾਰ (10 ਮਾਰਚ 2019) ਨੂੰ ਲੋਕ ਸਭਾ ਚੋਣਾਂ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਕਈ ਅਹਿਮ ਐਲਾਨ ਕੀਤੇ ਹਨ। ਇਨ੍ਹਾਂ ਐਲਾਨਾਂ ਚ ਸਭ ਤੋਂ ਅਹਿਮ ਐਲਾਨ ਇਹ ਹੈ ਕਿ ਅਪਰਾਧਕ ਦਿੱਖ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਖਿਲਾਫ਼ ਮਾਮਲਿਆਂ ਦੀ ਜਾਣਕਾਰੀ ਤਿੰਨ ਵਾਰ ਵਿਗਿਆਪਨ ਦੇ ਕੇ ਅਖ਼ਬਾਰ ਚ ਛਪਵਾਊਣੀ ਹੋਵੇਗੀ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਖ਼ਬਾਰ ਚ ਤਿੰਨ ਵਾਰ ਵਿਗਿਆਪਨ ਛਪਣ ਨਾਲ ਇਨ੍ਹਾਂ ਉਮੀਦਵਾਰਾਂ ਬਾਰੇ ਦੇਸ਼ ਦੇ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਮਿਲ ਸਕੇਗੀ ਜਿਸ ਨਾਲ ਉਹ ਸਹੀ ਫੈਸਲਾ ਕਰ ਸਕਣਗੇ।

 

ਕਮਿਸ਼ਨ ਮੁਤਾਬਕ ਇਹ ਵਿਗਿਆਪਨ ਵੱਡੀ ਗਿਣਤੀ ਚ ਛੱਪਣ ਵਾਲੇ ਅਖ਼ਬਾਰਾਂ ਚ ਹੀ ਦੇਣਾ ਹੋਵੇਗਾ। ਮਤਲਬ ਛੋਟੇ ਅਖ਼ਬਾਰਾਂ ਚ ਵਿਗਿਆਪਨ ਦੇ ਕੇ ਬਚਿਆ ਨਹੀਂ ਜਾ ਸਕਦਾ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦਸਿਆ ਕਿ ਇਹ ਹੁਕਮ ਸੁਪਰੀਮ ਕੋਰਟ ਦੇ ਸਤੰਬਰ 2018 ਦੀ ਸੰਵਿਧਾਨਕ ਬੈਂਚ ਦੇ ਫੈਸਲੇ ਨੂੰ ਧਿਆਨ ਚ ਰੱਖ ਕੇ ਜਾਰੀ ਕੀਤਾ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Criminal candidates have to publish three times their information