ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਥਕ ਹਲਕਿਆਂ ’ਚ IG ਕੁੰਵਰ ਵਿਜੇ ਪ੍ਰਤਾਪ ਦੇ SIT ਤੋਂ ਤਬਾਦਲੇ ਦਾ ਵਿਰੋਧ ਸ਼ੁਰੂ

​​​​​​​ਪੰਥਕ ਹਲਕਿਆਂ ’ਚ IG ਕੁੰਵਰ ਵਿਜੇ ਪ੍ਰਤਾਪ ਦੇ SIT ਤੋਂ ਤਬਾਦਲੇ ਦਾ ਵਿਰੋਧ ਸ਼ੁਰੂ

ਬਰਗਾੜੀ ਮੋਰਚੇ ਦੇ ਪੰਥਕ ਆਗੂ ਧਿਆਨ ਸਿੰਘ ਮੰਡ ਨੇ ਆਈਜੀਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਧਮਕੀ ਦਿੱਤੀ ਹੈ ਕਿ ਜੇ ਇੱਕ ਹਫ਼ਤੇ ਦੇ ਅੰਦਰ ਇਹ ਤਬਾਦਲਾ ਰੱਦ ਨਾ ਕੀਤਾ ਗਿਆ, ਤਾਂ ਉਹ ਇਸ ਵਿਰੁੱਧ ਰੋਸ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਉਹ ਆਉਂਦੀ 12 ਮਾਰਚ ਨੂੰ ਦਿੱਲੀ ਸਥਿਤ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਨੂੰ ਇਸ ਸਬੰਧੀ ਇੱਕ ਯਾਦ–ਪੱਤਰ (ਮੈਮੋਰੈਂਡਮ) ਵੀ ਦੇਣ ਜਾ ਰਹੇ ਹਨ।

 

 

ਉੱਧਰ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ ਨੇ ਵੀ ਆਉਂਦੀ 12 ਅਪ੍ਰੈਲ ਨੂੰ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਮੁੱਖ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਵੀ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦੀ ਆਲੋਚਨਾ ਕੀਤੀ ਹੈ।

 

 

ਦਰਅਸਲ, ਸਾਲ 2015 ਦੌਰਾਨ ਪੰਜਾਬ ’ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਬਰਗਾੜੀ ਤੇ ਕੋਟਕਪੂਰਾ ਵਿਖੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਵਿਰੁੱਧ ਆਮ ਜਨਤਾ ਵਿੱਚ ਡਾਢਾ ਰੋਸ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਹਾਲੇ ਤੱਕ ਸਜ਼ਾਵਾਂ ਨਹੀਂ ਦਿਵਾਈਆਂ।

 

 

ਅਜਿਹੀਆਂ ਸਾਰੀਆਂ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਇੱਕ ‘ਵਿਸ਼ੇਸ਼ ਜਾਂਚ ਕਮੇਟੀ’ (SIT – Special Investigation Team) ਕਾਇਮ ਕੀਤੀ ਸੀ। ਸੀਨੀਅਰ ਹੋਣ ਦੇ ਨਾਤੇ ਉਸ SIT ਦੀ ਅਗਵਾਈ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਰਾਂ ਕੋਲ ਹੈ। ਹੁਣ ਜਦੋਂ ਉਨ੍ਹਾਂ ਵੱਲੋਂ ਕਥਿਤ ਚੋਣ–ਜ਼ਾਬਤੇ ਦੀ ਉਲੰਘਣਾ ਕਾਰਨ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਇਸ SIT ਤੋਂ ਲਾਂਭੇ ਕਰ ਦਿੱਤਾ ਹੈ; ਇਸ ਦਾ ਵਿਰੋਧ ਪੰਥਕ ਧਿਰਾਂ ਕਰਨ ਲੱਗ ਪਈਆਂ ਹਨ ਕਿਉਂਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Criticism by Panthak leaders against transfer of IG Kunwar