ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ BJP ਦੇ ਚੋਣ ਮੈਨੀਫ਼ੈਸਟੋ ਨੂੰ ਦਸਿਆ ‘ਜੁਮਲਿਆਂ ਦਾ ਨਵਾਂ ਪਿਟਾਰਾ’

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਚੋਣ ਮੈਨੀਫ਼ੈਸਟੋ ਨੂੰ ‘ਜੁਮਲਿਆਂ ਦਾ ਨਵਾਂ ਪਿਟਾਰਾ’ ਆਖਿਆ ਹੈ। ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਪੀਐਮ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਚ ਨੋਟਬੰਦੀ ਅਤੇ ਕਿਸਾਨਾਂ ਨੂੰ ਬਰਬਾਦੀ ਵੱਲ ਧੱਕਾ ਮਾਰਨ ਪਿੱਛੇ ਦੇ ਕਾਰਨ ਦੱਸਣ ਦੀ ਹਿੰਮਤ ਨਹੀਂ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਨੇ ਪੀਐਮ ਮੋਦੀ ਨੂੰ 2014 ਚ ਉਨ੍ਹਾਂ ਦੀ ਪਾਰਟੀ ਵਲੋਂ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਦੇ ਵਾਅਦੇ ਨੂੰ ਯਾਦ ਕਰਵਾਉਂਦਿਆ ਕਿਹਾ ਕਿ ਮੌਜੂਦਾ ਚੋਣ ਮੈਨੀਫ਼ੈਸਟੋ ਚ ਇਸ ਦਾ ਜ਼ਿਕਰ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਮੋਦੀ ਝੂਠ ਬੋਲ ਰਹੇ ਹਨ ਤੇ ਲੋਕਾਂ ਲਈ ਉਨ੍ਹਾਂ ਤੇ ਵਿਸ਼ਵਾਸ ਕਰਨਾ ਹੋਰ ਮੁਸ਼ਕਲ ਬਣਾ ਰਹੇ ਹਨ।

 

ਕੇਜਰੀਵਾਲ ਨੇ ਟਵੀਟ ਕੀਤਾ, ‘ਭਾਜਪਾ, ਸਾਲ 2014 ਦੇ ਜੁਮਲਿਆਂ ਦਾ ਕੀ ਹੋਇਆ? ਇਹ ਦੱਸੋ ਬਿਨਾਂ ਜੁਮਲਿਆਂ ਦਾ ਨਵਾਂ ਪਿਟਾਰਾ ਲੈ ਕੇ ਆਈ ਹੈ। ਮੋਦੀ–ਸ਼ਾਹ ਚ ਨੋਟਬੰਦੀ ਦੇ ਕਾਰਨ ਦੱਸਣ ਦੀ ਹਿੰਮਤ ਨਹੀਂ। ਦੋ ਕਰੋੜ ਨੌਕਰੀਆਂ ਦਾ ਕੀ ਹੋਇਆ? ਕਿਸਾਨਾਂ ਨੂੰ ਬਰਬਾਦੀ ਵੱਲ ਕਿਉਂ ਧਕਿਆ ਗਿਆ?”

 

ਸੱਤਾ ਤੇ ਇਕ ਵਾਰ ਮੁੜ ਕਾਬਜ ਹੋਦ ਦੇ ਟੀਚੇ ਨਾਲ ਭਾਜਪਾ ਨੇ ਸੋਮਵਾਰ ਨੂੰ ਆਪਣਾ ਚੋਣ ਮੈਨੀਫ਼ੈਸਟੋ ਜਾਰੀ ਕਰਕੇ ਚੋਣ ਵਾਅਦਿਆਂ ਦਾ ਮੀਂਹ ਵਰਾਇਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi CM Arvind Kejriwal terms BJP manifesto as fresh set of jumlas