ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Delhi Exit Poll: ਦਿੱਲੀ ’ਚ ਭਾਜਪਾ ਅੱਗੇ, AAP ਤੇ ਕਾਂਗਰਸ ਦਾ ਜਾਣੋ ਹਾਲ

ਲੋਕ ਸਭਾ ਚੋਣਾਂ 2019 ਮੁਕੰਮਲ ਹੋਣ ਮਗਰੋਂ ਅੱਜ ਸ਼ਾਮ ਆਏ ਚੋਣ ਸਰਵੇਖਣਾਂ ਦੇ ਨਤੀਜਿਆਂ ਚ ਦਿੱਲੀ ਚ ਭਾਜਪਾ ਲਈ ਰਾਹਤ ਦੀ ਖ਼ਬਰ ਆਈ ਹੈ। ਸਾਲ 2014 ਵਾਂਗ ਇਸ ਸਾਲ ਵੀ ਦਿੱਲੀ ਦੀਆਂ ਸਾਰੀਆਂ ਸੀਟਾਂ ’ਤੇ ਲੋਕ ਸਭਾ ਸੀਟਾਂ ਭਾਜਪਾ ਦੇ ਖਾਤੇ ਚ ਜਾਂਦੀਆਂ ਦਿੱਖ ਰਹੀਆਂ ਹਨ।

 

ਚੋਣ ਸਰਵੇਖਣਾਂ ਮੁਤਾਬਕ ਦਿੱਲੀ ਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਆਪਣਾ ਖਾਤਾ ਖੋਲਦੇ ਤਕ ਨਜ਼ਰ ਨਹੀਂ ਆ ਰਹੇ ਹਨ।

 

ਇੰਡੀਆ ਟੀਵੀ ਦੇ ਸਰਵੇਖਣ ਮੁਤਾਬਕ,

 

ਦਿੱਲੀ ਦੀਆਂ ਸੱਤਾਂ ਸੀਟਾਂ ’ਤੇ ਭਾਜਪਾ ਦੇ ਖਾਤੇ ਚ ਜਾਂਦੀਆਂ ਦਿੱਖ ਰਹੀਆਂ ਹਨ। ਦਿੱਲੀ ਚ ਭਾਜਪਾ ਨੂੰ 52 ਫੀਸਦ ਵੋਟਾਂ ਮਿਲਣ ਦੀ ਉਮੀਦ ਪ੍ਰਗਟਾਈ ਗਈ ਹੈ।

 

ਚਣਕਿਆ ਮੁਤਾਬਕ ਵੀ ਦਿੱਲੀ ਦੀਆਂ ਸਾਰੀਆਂ ਸੀਟਾਂ ਤੇ ਭਾਜਪਾ ਦਾ ਹੀ ਦਬਦਬਾ ਬਰਕਰਾਰ ਹੈ।

 

ਏਬੀਪੀ ਮੁਤਾਬਕ ਭਾਜਪਾ ਨੂੰ 5, ਆਪ ਨੂੰ 1, ਕਾਂਗਰਸ ਨੂੰ ਵੀ 1 ਸੀਟ ਮਿਲਦੀ ਨਜ਼ਰ ਆ ਰਹੀ ਹੈ।

 

ਹਾਲਾਂਕਿ ਆਖਰੀ ਫੈਸਲਾ 23 ਮਈ ਨੂੰ ਹੋਵੇਗਾ। ਇਸ ਵਾਰ ਗੌਤਮ ਗੰਭੀਰ, ਆਤਿਸ਼ੀ ਅਤੇ ਵਿਜੇਂਦਰ ਚੌਧਰੀ ਦੀ ਉਮੀਦਵਾਰੀ ਨੇ ਮੁਕਾਬਲੇ ਨੂੰ ਹੋਰ ਵੀ ਰੁਮਾਂਚਕ ਬਣਾ ਦਿੱਤਾ ਹੈ।

 

ਦੱਸਣਯੋਗ ਹੈ ਕਿ ਸਾਲ 2014 ਦੌਰਾਨ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ਤੇ ਭਾਜਪਾ ਨੇ ਆਪਣਾ ਕਬਜ਼ਾ ਜਮਾਇਆ ਸੀ। ਭਾਜਪਾ ਨੇ ਪਿਛਲੇ ਸਾਲ ਕਾਂਗਰਸ ਦਾ ਸਫਾਇਆ ਕਰ ਦਿੱਤਾ ਸੀ।

 

 (ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Exit Poll: BJP again gets benefit know the condition of AAP and Congress