ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਿੱਚ VIP ਵੋਟਰਾਂ ਦੇ ਮੁਕਾਬਲੇ ਇਸ ਵੋਟਰ ਦੇ ਜ਼ਿਆਦਾ ਚਰਚੇ

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਸਣੇ ਕਈ ਮੰਤਰੀਆਂ ਨੇ ਐਤਵਾਰ ਨੂੰ ਲੋਕ ਸਭਾ ਚੋਣ ਦੇ 6ਵੇਂ ਗੇੜ ਤਹਿਤ ਦਿੱਲੀ ਵਿੱਚ ਵੋਟ ਪਾਈ। ਪਰ ਇਨ੍ਹਾਂ ਸਾਰਿਆਂ ਤੋਂ ਬਾਅਦ ਦਿੱਲੀ ਵਿਚ ਸਭ ਤੋਂ ਵੱਧ ਚਰਚਾ ਵਿੱਚ ਦਿੱਲੀ ਦਾ ਇੱਕ ਵੋਟਰ ਰਿਹਾ।

 

 

 

ਆਓ ਅਸੀਂ ਤੁਹਾਨੂੰ ਦੱਸੀਏ ਕਿ ਇਹ ਵੋਟਰ ਇਸ ਲਈ ਚਰਚਾ ਵਿੱਚ ਰਿਹਾ ਕਿਉਂਕਿ ਇਹ ਦਿੱਲੀ ਵਿੱਚ ਸਭ ਤੋਂ ਜ਼ਿਆਦਾ ਉਮਰਦਰਾਜ ਵੋਟਰ ਹਨ। 111 ਸਾਲਾ ਬਚਨ ਸਿੰਘ ਨੇ ਐਤਵਾਰ ਨੂੰ ਪੱਛਮੀ ਦਿੱਲੀ ਦੇ ਤਿਲਕ ਨਗਰ ਦੇ ਪੋਲਿੰਗ ਸਟੇਸ਼ਨ ਵਿਚ ਜਾ ਕੇ ਆਪਣੀ ਵੋਟ ਪਾਈ। ਸਿੰਘ ਸੰਤ ਗੜ੍ਹ ਪੋਲਿੰਗ ਸਟੇਸ਼ਨ 'ਤੇ ਇੱਕ ਵ੍ਹੀਲਚੇਅਰ ਵਿੱਚ ਬੈਠ ਕੇ ਪੁੱਜੇ ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸ਼ੁਭਚਿੰਤਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi oldest voter 111-year old Bachan Singh casting his vote at a polling booth