ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨੋਟਬੰਦੀ ਨੇ ਅਰਥਚਾਰੇ ਨੂੰ ਢਾਹ ਲਾਈ ਪਰ ‘ਨਿਆਇ’ ਸਭ ਠੀਕ ਕਰੇਗਾ: ਰਾਹੁਲ ਗਾਂਧੀ

​​​​​​​ਨੋਟਬੰਦੀ ਨੇ ਅਰਥਚਾਰੇ ਨੂੰ ਢਾਹ ਲਾਈ ਪਰ ‘ਨਿਆਇ’ ਸਭ ਠੀਕ ਕਰੇਗਾ: ਰਾਹੁਲ

ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਨੋਟਬੰਦੀ ਨੇ ਦੇਸ਼ ਦੀ ਅਰਥ–ਵਿਵਸਥਾ ਨੂੰ ਵੱਡੀ ਢਾਹ ਲਾਈ ਪਰ ‘ਸਾਡੀ ਕਾਂਗਰਸ ਪਾਰਟੀ ਦਾ ਪ੍ਰੋਗਰਾਮ ‘ਨਿਆਇ’ ਅਰਥਚਾਰੇ ’ਚ ਨਵੀਂ ਰੂਹ ਭਰ ਦੇਵੇਗਾ।’

 

 

ਅੱਜ ਮੈਸੁਰੂ (ਮੈਸੂਰ) ਵਿਖੇ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਨੋਟਬੰਦੀ ਕਾਰਨ ਦੇਸ਼ ਦੀ ਅਰਥ–ਵਿਵਸਥਾ ਤਬਾਹ ਹੋ ਕੇ ਰਹਿ ਗਈ। ਫ਼ੈਕਟਰੀਆਂ ਬੰਦ ਹੋ ਗਈਆਂ, ਬੇਰੁਜ਼ਗਾਰੀ ਵਧ ਗਈ। ਪਰ ‘ਨਿਆਇ’ ਨਾਲ ਪੈਸਾ ਤੁਹਾਡੇ ਹੱਥਾਂ ਵਿੱਚ ਆਏਗਾ। ਤੁਸੀਂ ਤੁਰੰਤ ਖ਼ਰੀਦਦਾਰੀ ਕਰਨੀ ਸ਼ੁਰੂ ਕਰ ਦੇਵੋਗੇ ਤੇ ਅਰਥਚਾਰਾ ਪੁਨਰ–ਸੁਰਜੀਤ ਹੋ ਜਾਵੇਗਾ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਲੱਗ ਪਵੇਗਾ ਤੇ ਅਰਥਚਾਰੇ ਵਿੱਚ ਇੱਕ ਵਾਰ ਫਿਰ ਨਵੀਂ ਰੂਹ ਫੂਕੀ ਜਾਵੇਗੀ।

 

 

ਸ੍ਰੀ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਸਰਕਾਰ ਕਾਇਮ ਹੁੰਦੀ ਹੈ, ਤਾਂ 22 ਲੱਖ ਖ਼ਾਲੀ ਆਸਾਮੀਆਂ ਉੱਤੇ ਭਰਤੀ ਕੀਤੀ ਜਾਵੇਗੀ। ਇਹ ਭਰਤੀ ਇੱਕ ਸਾਲ ਵਿੱਚ ਕਰ ਲਈ ਜਾਵੇਗੀ ਤੇ 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ ਵਿੱਚ ਰੁਜ਼ਗਾਰ ਮਿਲੇਗਾ।

 

 

ਉਨ੍ਹਾਂ ਜ਼ੋਰ ਦਿੱਤਾ ਕਿ ਕਾਂਗਰਸ ਦੀ ਨਿਆਇ ਯੋਜਨਾ ਰਾਹੀਂ ਦੇਸ਼ ਦੇ ਬਹੁਤ ਜ਼ਿਆਦਾ ਗ਼ਰੀਬ 20 ਫ਼ੀ ਸਦੀ ਲੋਕਾਂ ਦੇ ਖਾਤਿਆਂ ਵਿੱਚ ਧਨ ਟ੍ਰਾਂਸਫ਼ਰ ਕਰਨਾ ਇੱਕ ਅਜਿਹਾ ਟੀਚਾ ਹੈ, ਜਿਸ ਨੂੰ ਹਾਸਲ ਕੀਤਾ ਜਾ ਸਕਦਾ ਹੈ।

 

 

‘ਮੈਂ ਅਰਥ–ਸ਼ਾਸਤਰੀਆਂ ਨਾਲ ਇਸ ਮਾਮਲੇ ਬਾਰੇ ਵਿਚਾਰ–ਵਟਾਂਦਰਾ ਕੀਤਾ ਤੇ ਕਾਂਗਰਸੀ ਵਿਚਾਰਕਾਂ ਨਾਲ ਵੀ ਗੱਲਬਾਤ ਕੀਤੀ ਤੇ ਪੁੱਛਿਆ ਕਿ ਗ਼ਰੀਬਾਂ ਦੇ ਖਾਤਿਆਂ ਵਿੱਚ ਵੱਧ ਤੋਂ ਵੱਧ ਕਿੰਨਾ ਧਨ ਪਾਇਆ ਜਾ ਸਕਦਾ ਹੈ। ਮੈਂ ਵਿਚਾਰਕ ਮਾਹਿਰਾਂ ਨੂੰ ਕਿਹਾ ਕਿ ਮੈਨੂੰ ਮਹਿਜ਼ ਸਿਧਾਂਤ ਨਹੀਂ ਚਾਹੀਦੇ, ਮੈਨੂੰ ਇੱਕ ਗਿਣਤੀ ਚਾਹੀਦੀ ਹੈ। ਸਰਕਾਰ ਇੱਕ ਸਾਲ ਵਿੱਚ ਹਰੇਕ ਖਾਤੇ ਵਿੱਚ 72,000 ਰੁਪਏ ਪਾ ਸਕਦੀ ਹੈ। ਸੱਚਾਈ ਇਹੋ ਹੈ ਕਿ ਹਰੇਕ ਖਾਤੇ ਵਿੱਚ ਪੰਜ ਸਾਲਾਂ ਅੰਦਰ 3.60 ਲੱਖ ਰੁਪਏ ਹੀ ਪੈ ਸਕਣਗੇ, 15 ਲੱਖ ਰੁਪਏ ਨਹੀਂ, ਜਿਵੇਂ ਕਿ ਸ੍ਰੀ ਮੋਦੀ ਨੇ ਦਾਅਵਾ ਕੀਤਾ ਸੀ।’

 

 

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ – ‘ਇਹ ਕਾਂਗਰਸ ਦਾ ਇਹ ਗ਼ਰੀਬੀ ਉੱਤੇ ਸਰਜੀਕਲ ਹਮਲਾ ਹੈ। ਜੇ ਮੋਦੀ ਦੇਸ਼ ਦੇ ਅਮੀਰਾਂ ਨੂੰ ਧਨ ਦੇ ਸਕਦੇ ਹਨ, ਤਾਂ ਕਾਂਗਰਸ ਤੇ ਜੇਡੀ(ਐੱਸ) ਵੀ ਦੇਸ਼ ਦੇ ਗ਼ਰੀਬਾਂ ਨੂੰ ਰਕਮ ਦੇ ਸਕਦੇ ਹਨ।’

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਦੀ ਸੱਤਾ ਕਾਇਮ ਹੁੰਦੀ ਹੈ, ਤਾਂ ਜੀਐੱਸਟੀ ਬਦਲ ਦਿੱਤਾ ਜਾਵੇਗਾ। ਤਦ ਸਿਰਫ਼ ਇੱਕੋ ਟੈਕਸ ਹੋਵੇਗਾ। ਫਿਰ ਸ੍ਰੀ ਮੋਦੀ ਵੱਲੋਂ ਆਪਣੇ ਚੌਕੀਦਾਰ ਹੋਣ ਦੇ ਦਾਅਵੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ – ‘ਗ਼ਰੀਬਾਂ, ਕਿਸਾਨਾਂ ਤੇ ਬੇਰੁਜ਼ਗਾਰਾਂ ਦੇ ਘਰਾਂ ਅੱਗੇ ਕੋਈ ਚੌਕੀਦਾਰ ਨਹੀਂ ਹੁੰਦੇ। ਚੌਕੀਦਾਰ ਤਾਂ ਸਿਰਫ਼ ਅਨਿਲ ਅੰਬਾਨੀ ਜਿਹੇ ਅਮੀਰਾਂ ਦੇ ਘਰਾਂ ਮੂਹਰੇ ਹੀ ਖੜ੍ਹਦੇ ਹਨ। ਮੋਦੀ ਨੇ ਸਗੋਂ ਦੇਸ਼ ਭਰ ਦੇ ਚੌਕੀਦਾਰਾਂ ਨੂੰ ਹੀ ਬਦਨਾਮ ਕਰ ਕੇ ਰੱਖ ਦਿੱਤਾ ਹੈ।’

 

 

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਚੋਣਾਂ ਸੱਚ ਤੇ ਝੂਠ ਵਿਚਾਲੇ ਇੱਕ ਜੰਗ ਵਾਂਗ ਹੈ। ਉਨ੍ਹਾਂ ਕਿਹਾ ਕਿ ਸਾਲ 2014 ਦੌਰਾਨ ਝੂਠੇ ਵਾਅਦੇ ਕੀਤੇ ਗਏ ਸਨ, ਫਿਰ ਸਮਾਜ ਵਿੱਚ ਫੁੱਟ ਪਾਈ ਗਈ ਤੇ ਨਫ਼ਰਤ ਫੈਲਾਈ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Demonetisation damaged economy but Nyay will set it Rahul Gandhi