ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਮਿੰਦਰ ਮਥੁਰਾ ’ਚ ਕਰ ਰਹੇ ਡ੍ਰੀਮ–ਗਰਲ ਹੇਮਾ ਮਾਲਿਨੀ ਦੇ ਹੱਕ ’ਚ ਪ੍ਰਚਾਰ

ਧਰਮਿੰਦਰ ਮਥੁਰਾ ’ਚ ਕਰ ਰਹੇ ਡ੍ਰੀਮ–ਗਰਲ ਹੇਮਾ ਮਾਲਿਨੀ ਦੇ ਹੱਕ ’ਚ ਪ੍ਰਚਾਰ

ਫ਼ਿਲਮ ਅਦਾਕਾਰਾ ਤੇ ਮਧੁਰਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਲਈ ਅੱਜ ਉਨ੍ਹਾਂ ਦੇ ਪਤੀ ਤੇ ਉੱਘੇ ਫ਼ਿਲਮ ਅਦਾਕਾਰ ਧਰਮਿੰਦਰ ਨੇ ਚੋਣ ਪ੍ਰਚਾਰ ਕੀਤਾ।

 

 

ਹੇਮਾ ਮਾਲਿਨੀ ਨੇ ਟਵੀਟ ਕਰ ਕੇ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਲਈ ਬਹੁਤ ਖ਼ਾਸ ਹੈ ਕਿਉਂਕਿ ਧਰਮਿੰਦਰ ਅੱਜ ਸਾਰਾ ਦਿਨ ਮਥੁਰਾ ’ਚ ਚੋਣ ਪ੍ਰਚਾਰ ਲਈ ਰਹਿਣਗੇ। ਜਨਤਾ ਉਨ੍ਹਾਂ ਦੀ ਇੱਕ ਝਲਕ ਵੇਖਣ ਲਈ ਕਾਹਲ਼ੀ ਹੈ। ਹੇਮਾ ਨੇ ਇਸ ਟਵੀਟ ਨਾਲ ਆਪਣੇ ਮਥੁਰਾ ਸਥਿਤ ਘਰ ਅੰਦਰਲੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਧਰਮਿੰਦਰ ਨਾਲ ਖੜ੍ਹੇ ਹਨ ਤੇ ਉਨ੍ਹਾਂ ਕਿਹਾ ਹੈ ਕਿ ਉਹ ਹੁਣ ਚੋਣ ਪ੍ਰਚਾਰ ਲਈ ਘਰੋਂ ਚੱਲਣ ਲੱਗੇ ਹਨ।

 

 

 

ਚੇਤੇ ਰਹੇ ਕਿ ਪਿੱਛੇ ਜਿਹੇ ਹੇਮਾ ਮਾਲਿਨੀ ਨੇ ਉੱਤਰ ਪ੍ਰਦੇਸ਼ ਵਿੱਚ ਕਣਕ ਦੀ ਵਾਢੀ ਕਰਨ ਤੇ ਖੇਤਾਂ ਦੇ ਹੋਰ ਕੰਮ ਕਰਦੇ ਹੋਣ ਦੀਆਂ ਤਸਵੀਰਾਂ ਖਿਚਵਾਈਆਂ ਸਨ। ਉਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਨੇ ਤਾਂ ਪਸੰਦ ਕੀਤਾ ਸੀ ਪਰ ਵਿਰੋਧੀ ਧਿਰ ਨੇ ਉਨ੍ਹਾਂ ਤਸਵੀਰਾਂ ਦੀ ਡਾਢੀ ਆਲੋਚਨਾ ਕੀਤੀ ਸੀ। ਦੋਸ਼ ਲੱਗਾ ਸੀ ਕਿ ‘ਹੇਮਾ ਮਾਲਿਨੀ ਹੈਲੀਕਾਪਟਰ ਉੱਤੇ ਕਣਕ ਦੀ ਵਾਢੀ ਕਰਨ ਲਈ ਪੁੱਜੇ ਹਨ।’ ਕਿਸੇ ਨੇ ਦੋਸ਼ ਲਾਇਆ ਕਿ ਹੁਣ ਉਹ ‘ਡ੍ਰੀਮ ਗਰਲ’ ਨਹੀਂ, ਸਗੋਂ ‘ਡਰਾਮਾ ਗਰਲ’ ਬਣ ਗਏ ਹਨ।

 

 

ਏਐੱਨਆਈ ਨੇ ਵੀ ਧਰਮਿੰਦਰ ਵੱਲੋਂ ਹੇਮਾ ਦੇ ਹੱਕ ਵਿੱਚ ਚੋਣ–ਪ੍ਰਚਾਰ ਕਰਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dharmendra is campaigning for Hema Malini in Mathura