ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਢਿਲੋਂ ਨੇ ਵਿਕਾਸ ਦੇ ਵਾਅਦੇ ਨਾਲ ਬਰਨਾਲਾ ਤੋਂ ਕੀਤੀ ਚੋਣ–ਪ੍ਰਚਾਰ ਦੀ ਸ਼ੁਰੂਆਤ

​​​​​​​ਢਿਲੋਂ ਨੇ ਵਿਕਾਸ ਦੇ ਵਾਅਦੇ ਨਾਲ ਬਰਨਾਲਾ ਤੋਂ ਕੀਤੀ ਚੋਣ–ਪ੍ਰਚਾਰ ਦੀ ਸ਼ੁਰੂਆਤ

ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿਲੋਂ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ਦਾ ਸਰਬ–ਪੱਖੀ ਵਿਕਾਸ ਕਰਵਾਉਣਗੇ। ਇਸੇ ਵਾਅਦੇ ਨਾਲ ਅੱਜ ਸ੍ਰੀ ਢਿਲੋਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।

 

 

ਕਾਂਗਰਸ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸ੍ਰੀ ਕੇਵਲ ਸਿੰਘ ਢਿਲੋਂ ਨੇ ਅੱਜ ਆਪਣੇ ਰੋਡ–ਸ਼ੋਅ ਦੀ ਸ਼ੁਰੂਆਤ ਸਥਾਨਕ ਅਨਾਜ ਮੰਡੀ ਤੋਂ ਕੀਤੀ ਤੇ ਇਹ ਰੋਡ–ਸ਼ੋਅ ਬਾਅਦ ’ਚ ਹਲਕੇ ਦੇ ਕਈ ਪਿੰਡਾਂ ਵਿੱਚ ਗਿਆ।

 

 

ਸ੍ਰੀ ਢਿਲੋਂ ਨੇ ਕਿਹਾ ਕਿ – ‘ਸਿੱਖਿਆ, ਸਿਹਤ ਤੇ ਰੁਜ਼ਗਾਰ ਮੇਰੀ ਤਰਜੀਹ ਬਣੇ ਰਹਿਣਗੇ। ਮੈਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਸਿੱਖਿਆ ਤੇ ਸਿਹਤ ਖੇਤਰਾਂ ਨੂੰ ਮਜ਼ਬੂਤ ਕਰਨ ਉੱਤੇ ਆਪਣਾ ਧਿਆਨ ਵਧੇਰੇ ਕੇਂਦ੍ਰਿਤ ਰੱਖਾਂਗਾ। ਮੈਂ ਸੰਗਰੂਰ ਲੋਕ ਸਭਾ ਹਲਕੇ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ, ਮੈਡੀਕਲ ਕਾਲਜ ਤੇ ਵੱਡੇ ਉਦਯੋਗ ਸਥਾਪਤ ਕਰਵਾਉਣ ਲਈ ਅਣਥੱਕ ਜਤਨ ਕਰਾਂਗਾ।’

 

 

ਸ਼੍ਰੋਮਣੀ ਅਕਾਲੀ ਦਲ–ਭਾਜਪਾ ਗੱਠਜੋੜ ਉੱਤੇ ਵਰ੍ਹਦਿਆਂ ਸ੍ਰੀ ਢਿਲੋਂ ਨੇ ਕਿਹਾ ਕਿ ‘ਇਸ ਗੱਠਜੋੜ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਤਬਾਹ ਤੇ ਬਰਬਾਦ ਹੋ ਕੇ ਰਹਿ ਗਿਆ। ਕੇਂਦਰ ਵਿੱਚ ਸੱਤਾਧਾਰੀ ਭਾਜਪਾ ਸਰਕਾਰ ਨੇ ਵੀ ਨੋਟਬੰਦੀ ਤੇ ਜੀਐੱਸਟੀ ਜਿਹੇ ਫ਼ੈਸਲਿਆਂ ਨਾਲ ਦੇਸ਼ ਦੀ ਅਰਥ–ਵਿਵਸਥਾ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਸਾਲ 2014 ਦੌਰਾਨ ਭਾਜਪਾ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਰੁਜ਼ਗਾਰ ਦੇ ਮੌਕੇ ਵਧਣ ਦੀ ਥਾਂ ਸਗੋਂ ਘਟ ਗਏ ਵਿਖਾਈ ਦੇ ਰਹੇ ਹਨ। ਬੇਰੁਜ਼ਗਾਰੀ ਦੀ ਦਰ ਹੁਣ 6.1 ਫ਼ੀ ਸਦੀ ਹੈ, ਜੋ ਬਹੁਤ ਜ਼ਿਆਦਾ ਹੈ।’

 

 

ਆਮ ਆਦਮੀ ਪਾਰਟੀ (ਆਪ) ਦੀ ਗੱਲ ਕਰਦਿਆਂ ਸ੍ਰੀ ਕੇਵਲ ਸਿੰਘ ਢਿਲੋਂ ਨੇ ਕਿਹਾ ਕਿ – ‘ਆਪ’ ਦਾ ਹੁਣ ਕਿਤੇ ਕੋਈ ਆਧਾਰ ਨਹੀਂ ਰਿਹਾ; ਪੰਜਾਬ ਹੀ ਨਹੀਂ, ਦੇਸ਼ ਵਿੱਚ ਹੋਰ ਕਿਤੇ ਵੀ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhillon started poll campaign from Barnala with promise of development