ਭਾਰਤੀ ਚੋਣ ਕਮਿਸ਼ਨਰ (ECI) ਨੇ ਆਰਟੀਆਈ ਕਾਨੂੰਨ ਤਹਿਤ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਅਸਹਿਮਤੀ ਵਾਲੀ ਟਿੱਪਣੀਆਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਛੋਟ-ਪ੍ਰਾਪਤ ਅਜਿਹੀ ਸੂਚਨਾ ਹੈ ਜਿਸ ਨਾਲ ਕਿਸੇ ਵਿਅਕਤੀ ਦਾ ਜੀਵਨ ਜਾਂ ਸਰੀਰਕ ਸੁਰੱਖਿਆ ਖ਼ਤਰੇ ਚ ਪੈ ਸਕਦੀ ਹੈ।
ਚੋਣ ਕਮਿਸ਼ਨ ਨੇ ਪੁਣੇ ਦੇ ਆਰਟੀਆਈ ਕਾਰਕੁੰਨ ਵਿਹਾਰ ਦੁਰਗੇ ਦੀ ਆਰਟੀਆਈ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ। ਦਰਅਸਲ, ਹਾਲ ਹੀ ਲੋਕ ਸਭਾ ਚੋਣਾਂ ਦੌਰਾਨ ਪੀਐਮ ਮੋਦੀ ’ਤੇ ਭਾਸ਼ਣਾਂ ਦੁਆਰਾ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਣ ਵਾਲੀਆਂ ਸ਼ਿਕਾਇਤਾਂ ’ਤੇ ਕੀਤੇ ਗਏ ਫੈਸਲਿਆਂ ’ਤੇ ਅਸ਼ੋਕ ਲਵਾਸਾ ਨੇ ਅਸਹਿਮਤੀ ਪ੍ਰਗਟਾਈ ਸੀ।
ਦੁਰਵੇ ਨੇ ਲਵਾਸਾ ਦੇ ਅਸਹਿਮਤੀ ਪ੍ਰਗਟਾਉਣ ਵਾਲੀ ਟਿੱਪਣੀਆਂ ਦੀ ਮੰਗ ਕੀਤੀ ਸੀ। ਚੋਣ ਜ਼ਾਬਤੇ ਦੇ ਕਥਿਤ ਤੌਰ ਤੇ ਉਲੰਘਣਾ ਲਈ ਮੋਦੀ ਅਤੇ ਸ਼ਾਹ ਖਿਲਾਫ ਕੀਤੀਆਂ ਗਈਆਂ ਸ਼ਿਕਾਇਤਾਂ ਚ ਚੋਣ ਕਮਿਸ਼ਨ ਨੇ 11 ਫੈਸਲਿਆਂ ’ਤੇ ਲਵਾਸਾ ਨੇ ਕਥਿਤ ਤੌਰ ਤੇ ਅਸਹਿਮਤੀ ਪ੍ਰਗਟਾਈ ਸੀ। ਇਨ੍ਹਾਂ ਫੈਸਲਿਆਂ ਚ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਨੂੰ ਕਲੀਨ-ਚਿੱਟ ਦਿੱਤੀ ਗਈ ਸੀ।
.