ਯੂਪੀਏ ਚੇਅਰਪਰਸ਼ਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਰਾਏਬਰੇਲੀ ਤੋਂ ਆਪਣੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਕਿਹਾ ਕਿ ਸਾਲ 2004 ਨੂੰ ਨਾਲ ਭੁੱਲੋ। ਵਾਜਪਾਈ ਜੀ ਅਜਿੱਤ ਸਨ, ਪ੍ਰੰਤੂ ਜਿੱਤ ਸਾਨੂੰ ਮਿਲੀ। ਸੋਨੀਆ ਗਾਂਧੀ ਨੇ ਇਹ ਜਾਵਬ ਉਸ ਸਵਾਲ ਉਤੇ ਦਿੱਤਾ, ਜਿਸ ਵਿਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਸੋਚਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿੱਤ ਹਨ।
ਉਥੇ, ਭਾਸ਼ਾ ਅਨੁਸਾਰ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਦਿਨ ਪ੍ਰਧਾਨ ਮੰਤਰੀ ਮੇਰੇ ਨਾਲ ਬਹਿਸ ਕਰਨ ਦੀ ਚੁਣੌਤੀ ਸਵੀਕਾਰ ਕਰ ਲੈਣਗੇ, ਉਸ ਦਿਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਰਾਏਬਰੇਲੀ ਲੋਕ ਸਭਾ ਸੀਟ ਲਈ ਵੋਟਾਂ ਪੰਜਵੇਂ ਪੜਾਅ ਦੇ ਤਹਿਤ ਛੇ ਮਈ ਨੂੰ ਹੋਣਗੀਆਂ। ਸੋਨੀਆ ਗਾਂਧੀ ਦਾ ਮੁਕਾਬਲਾ ਦਿਨੇਸ਼ ਪ੍ਰਤਾਪ ਸਿੰਘ ਨਾਲ ਹੈ, ਜੋ ਕਾਂਗਰਸ ਛੱਡਕੇ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਹਨ। ਸਪਾ ਅਤੇ ਬਸਪਾ ਨੇ ਰਾਏਬਰੇਲੀ ਤੋਂ ਉਮੀਦਵਾਰ ਨਹੀਂ ਉਤਾਰਿਆ। ਸੋਨੀਆ ਇਸ ਸੀਟ ਉਤੇ 2004, 2006 : ਉਪ ਚੋਣ, 2009 ਅਤੇ 2014 ਵਿਚ ਜੇਤੂ ਰਹੀ ਹੈ।