ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾ. ਮਨਮੋਹਨ ਸਿੰਘ ਨੇ ਚੋਣ ਲੜਨ ਤੋਂ ਕਾਂਗਰਸ ਨੂੰ ਕਰ ਦਿੱਤੀ ਨਾਂਹ

ਡਾ. ਮਨਮੋਹਨ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੀ ਪੁਰਾਣੀ ਤਸਵੀਰ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੀ ਸਿਹਤ ਤੇ ਉਮਰ ਦਾ ਤਕਾਜ਼ਾ ਦੱਸਦਿਆਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜਨ ਤੋਂ ਆਪਣੀ ਅਸਮਰੱਥਾ ਪ੍ਰਗਟਾ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਮਾਮਲਿਆਂ ਬਾਰੇ ਪਾਰਟੀ ਦੇ ਇੰਚਾਰਜ ਜਨਰਲ ਸਕੱਤਰ ਆਸ਼ਾ ਕੁਮਾਰੀ ਕੱਲ੍ਹ ਐਤਵਾਰ ਸ਼ਾਮੀਂ 5:00 ਵਜੇ ਨਵੀਂ ਦਿੱਲੀ ’ਚ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ਗਾਹ ’ਤੇ ਮਿਲੇ।

 

 

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਰਾਜ ਸਭਾ ਦੇ ਮੈਂਬਰ ਵਜੋਂ ਕਾਰਜਕਾਲ ਇਸੇ ਵਰ੍ਹੇ ਜੂਨ ਮਹੀਨੇ ਖ਼ਤਮ ਹੋ ਰਿਹਾ ਹੈ। ਇਸ ਸਾਲ ਉਹ 87 ਸਾਲਾਂ ਦੇ ਹੋ ਜਾਣਗੇ। ਇਸੇ ਲਈ ਉਨ੍ਹਾਂ ਆਪਣੀ ਉਮਰ ਦਾ ਤਕਾਜ਼ਾ ਦੱਸਦਿਆਂ ਆਪਣੀ ਅਸਮਰੱਥਾ ਪ੍ਰਗਟਾਈ ਤੇ ਕਿਹਾ ਕਿ ਉਹ ਚੋਣ ਪ੍ਰਚਾਰ ਦੀਆਂ ਮੁਹਿੰਮਾਂ ਵਿੱਚ ਭਾਗ ਨਹੀਂ ਲੈ ਸਕਣਗੇ।

 

 

ਤਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਖ਼ੁਦ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਸਰ ’ਚ ਰਹਿਣਗੇ ਤੇ ਮੁਹਿੰਮਾਂ ਉੱਤੇ ਪੂਰੀ ਚੌਕਸ ਨਜ਼ਰ ਰੱਖਣਗੇ; ਇਸ ਲਈ ਉਹ ਉਨ੍ਹਾਂ ਦੀ ਬੇਨਤੀ ਉੱਤੇ ਇੱਕ ਵਾਰ ਫਿਰ ਗ਼ੌਰ ਕਰ ਲੈਣ।

 

 

ਇਸ ਤੋਂ ਪਹਿਲਾਂ ਦਿਨ ਵੇਲੇ ਪੰਜਾਬ ਦੀ ਸਕ੍ਰੀਨਿੰਗ ਕਮੇਟੀ ਨੇ ਨਵੀਂ ਦਿੱਲੀ ਸਥਿਤ ਕਪੂਰਥਲਾ ਹਾਊਸ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਬਾਰੇ ਅੰਤਿਮ ਫ਼ੈਸਲਾ ਲੈਣ ਲਈ ਵਿਚਾਰ–ਚਰਚਾ ਕੀਤੀ। ਉਸ ਮੀਟਿੰਗ ਵਿੱਚ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ, ਸ੍ਰੀਮਤੀ ਆਸ਼ਾ ਕੁਮਾਰ ਤੇ ਸ੍ਰੀ ਸੁਨੀਲ ਜਾਖੜ ਮੌਜੂਦ ਸਨ।

 

 

ਹੁਣ ਕਿਉਂਕਿ ਪੰਜਾਬ ਵਿੱਚ ਚੋਣਾਂ 7ਵੇਂ ਤੇ ਆਖ਼ਰੀ ਗੇੜ ਵਿੱਚ 19 ਮਈ ਨੂੰ ਹੋਣੀਆਂ ਹਨ, ਇਸ ਲਈ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਕੁਝ ਦੇਰੀ ਵੀ ਹੋ ਸਕਦੀ ਹੈ।

 

 

ਇੱਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਇਹ ਹਾਲੇ ਮੁਢਲੀ ਕਿਸਮ ਦੀ ਮੀਟਿੰਗ ਹੈ। ਉਮੀਦਵਾਰਾਂ ਦਾ ਨਾਂਅ ਹੁਣ ਇੱਕ ਹਫ਼ਤੇ ਅੰਦਰ ਐਲਾਨੇ ਜਾਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਮੀਦਵਾਰਾਂ ਲਈ ਦੋ ਮਹੀਨੇ ਚੋਣ–ਪ੍ਰਚਾਰ ਕਰਨਾ ਔਖਾ ਹੋ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dr Manmohan Singh refused to contest LS Polls