ਅਗਲੀ ਕਹਾਣੀ

ਨੀਤੀ ਆਯੋਗ ਦੇ VC ਦਾ ਨਿਆ ਯੋਜਨਾ ’ਤੇ ਬਿਆਨ ਚੋਣ ਜਾਬਤੇ ਦੀ ਉਲੰਘਣਾ: EC

ਭਾਰਤੀ ਚੋਣ ਕਮਿਸ਼ਨ ਨੇ ਕਾਂਗਰਸ ਦੇ ਚੋਣ–ਵਾਅਦੇ ਵਜੋਂ ਐਲਾਨੀ ‘ਨਿਆ ਯੋਜਨਾ’ (72000 ਰੁਪਏ ਸਾਲਾਨਾ) ’ਤੇ ਨੀਤੀ ਆਯੋਗ ਦੇ ਵਾਈਸ ਪ੍ਰਧਾਨ ਰਾਜੀਵ ਕੁਮਾਰ ਦੁਆਰਾ ਕੀਤੀ ਗਈ ਨਿਖੇਧੀ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਨੇ ਇਸ ਮਾਮਲੇ ਚ ਭਵਿੱਖ ਚ ਚੌਕਸੀ ਵਰਤਣ ਦੀ ਚੇਤਾਵਨੀ ਦਿੱਤੀ ਹੈ।

 

ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਰਾਜੀਵ ਕੁਮਾਰ ਦੇ ਜਵਾਬ ਤੋਂ ਤਸੱਲੀ ਨਾ ਹੋਣ ਤੇ ਕਿਹਾ ਕਿ ਉਨ੍ਹਾਂ ਦਾ ਬਿਆਨ ਚੋਣ ਕਮਿਸ਼ਨ ਨਿਯਮਾਂ ਦਾ ਉਲੰਘਣ ਕਰਦਾ ਹੈ। ਕਮਿਸ਼ਨ ਨੇ ਕੁਮਾਰ ਦੇ ਬਿਆਨ ਤੋਂ ਚੋਣ ਜਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਤੇ ਜਾਰੀ ਹੁਕਮ ਚ ਇਹ ਗੱਲ ਕਹੀ ਹੈ।

 

ਬਤੌਰ ਨੌਕਰਸ਼ਾਹ, ਉਨ੍ਹਾਂ ਦੇ ਬਿਆਨ ਤੇ ਚੋਣ ਜਾਬਤੇ ਦੀ ਉਲੰਘਣਾ ਹੋਣ ਦੀ ਸ਼ਿਕਾਇਤ ਤੇ ਕਮਿਸ਼ਨ ਦੁਆਰਾ ਜਾਰੀ ਨੋਟਿਸ ਦੇ ਜਵਾਬ ਚ 2 ਅਪ੍ਰੈਲ ਨੂੰ ਰਾਜੀਵ ਕੁਮਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਨਿਆ ਯੋਜਨਾ ਬਾਰੇ ਅਰਥਸ਼ਾਸਤਰੀ ਵਜੋਂ ਆਪਣੀ ਨਿਜੀ ਸਲਾਹ ਜ਼ਾਹਿਰ ਕੀਤੀ ਸੀ। ਕੁਮਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਨੀਤੀ ਆਯੋਗ ਦੇ ਵਾਈਸ ਪ੍ਰਧਾਨ ਵਜੋਂ ਬਿਆਨ ਨਹੀਂ ਦਿੱਤਾ ਸੀ।

 

ਦੱਸਣਯੋਗ ਹੈ ਕਿ ਵੀਸੀ ਰਾਜੀਵ ਕੁਮਾਬ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਐਲਾਨੀ ਨਿਆ ਯੋਜਨਾ ਤਹਿਤ ਦੇਸ਼ ਦੇ 20 ਕਰੋੜ ਗ਼ਰੀਬ ਪਰਿਵਾਰਾਂ ਨੂੰ ਘੱਟੋ ਘੱਟ ਆਮਦਨ ਵਜੋਂ ਸਾਲਾਨਾ 72000 ਰੁਪਏ ਦੇਣ ਦੀ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਦੀ ਅਰਥਵਿਵਸਥਾ ਲਈ ਹਾਨੀਕਾਰਕ ਦਸਿਆ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EC expresses displeasure over NITI Aayog VC Rajiv Kumar remarks against Congress NYAY