ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EC ਵੱਲੋਂ ਟਵਿਟਰ ਨੂੰ ਐਗਜ਼ਿਟ ਪੋਲਜ਼ ਦੇ ਸਾਰੇ ਟਵੀਟ ਹਟਾਉਣ ਦੀ ਹਦਾਇਤ

EC ਵੱਲੋਂ ਟਵਿਟਰ ਨੂੰ ਐਗਜ਼ਿਟ ਪੋਲਜ਼ ਦੇ ਸਾਰੇ ਟਵੀਟ ਹਟਾਉਣ ਦੀ ਹਦਾਇਤ

ਭਾਰਤੀ ਚੋਣ ਕਮਿਸ਼ਨ ਨੇ ਟਵਿਟਰ ਨੂੰ ਲੋਕ ਸਭਾ ਚੋਣਾਂ ਨਾਲ ਸਬੰਧਤ ਐਗਜ਼ਿਟ ਪੋਲਜ਼ ਦੇ ਸਾਰੇ ਟਵੀਟ ਹਟਾਉਣ ਦੀ ਹਦਾਇਤ ਜਾਰੀ ਕੀਤੀ ਹੈ। ਇਹ ਹਦਾਇਤ ਅੱਜ ਸ਼ਾਮੀਂ ਖ਼ਾਸ ਤੌਰ ਉੱਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਸਿਲਸਿਲੇ ਵਿੱਚ ਜਾਰੀ ਕੀਤੀ ਗਈ।

 

 

ਉੱਧਰ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਇੱਕ ਦਿਨ ਪਹਿਲਾਂ ਬੰਦ ਕਰਨ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਾਂਗਰਸ ਨੇ ਕਿਹਾ ਹੈ ਕਿ ਜੇ ਬੰਗਾਲ ਵਿੱਚ ਹਾਲਾਤ ਇੰਨੇ ਹੀ ਮਾੜੇ ਹਨ, ਤਾਂ ਉੱਥੇ ਚੋਣ ਪ੍ਰਚਾਰ ਕੱਲ੍ਹ ਕਿਉਂ ਅੱਜ ਤੋਂ ਹੀ ਬੰਦ ਕਰੇ। ਕਾਂਗਰਸ ਨੇ ਸੁਆਲ ਕੀਤਾ ਹੈ ਕਿ ਕੀ ਅਜਿਹਾ ਪ੍ਰਧਾਨ ਮੰਤਰੀ ਦੀ ਭਲਕੇ ਦੀਆਂ ਰੈਲੀਆਂ ਕਾਰਨ ਕੀਤਾ ਗਿਆ ਹੈ। ਕਾਂਗਰਸ ਦੇ ਆਗੂ ਅਹਿਮਦ ਪਟੇਲ ਨੇ ਆਪਣੀ ਪਾਰਟੀ ਵੱਲੋਂ ਟਵੀਟ ਕਰ ਕੇ ਅਜਿਹਾ ਪ੍ਰਤੀਕਰਮ ਪ੍ਰਗਟਾਇਆ।

 

 

ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਬੰਗਾਲ ਦੇ ਦੋ ਚੋਟੀ ਦੇ ਅਧਿਕਾਰੀਆਂ ਨੂੰ ਹਟਾ ਦਿੱਤਾ ਸੀ। ਕਮਿਸ਼ਨ ਦੇ ਹੁਕਮਾਂ ਮੁਤਾਬਕ ਪੱਛਮੀ ਬੰਗਾਲ ਦੇ ਪ੍ਰਮੁੱਖ ਗ੍ਰਹਿ ਸਕੱਤਰ ਅਤਰੀ ਭੱਟਾਚਾਰੀਆ ਤੇ ਵਧੀਕ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਨੂੰ ਹਟਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EC instructs Twitter to remove all tweets about exit polls