ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਕਮਿਸ਼ਨ ਵੱਲੋਂ ਸੰਨੀ ਦਿਓਲ ਨੂੰ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ

ਚੋਣ ਕਮਿਸ਼ਨ ਵੱਲੋਂ ਸੰਨੀ ਦਿਓਲ ਨੂੰ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ

ਬਾਲੀਵੁੱਡ ਸਟਾਰ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਨੇ ਚੋਣ–ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਹੈ।

 

 

ਦਰਅਸਲ, ਸ਼ੁੱਕਰਵਾਰ ਰਾਤੀਂ ਸੰਨੀ ਦਿਓਲ ਨੇ ਇੱਕ ਚੋਣ–ਜਲਸੇ ਵਿੱਚ ਭਾਗ ਲਿਆ ਸੀ ਤੇ ਚੋਣ ਅਧਿਕਾਰੀਆਂ ਨੇ ਉਸੇ ਦਾ ਗੰਭੀਰ ਨੋਟਿਸ ਲਿਆ ਸੀ। ਕੱਲ੍ਹ ਸ਼ਾਮੀਂ ਚੋਣ ਪ੍ਰਚਾਰ ਖ਼ਤਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਕੋਈ ਜਨਤਕ ਜਲਸਾ, ਰੈਲੀ ਜਾਂ ਜਲੂਸ ਕੱਢਣ ਦੀ ਕਦੇ ਕੋਈ ਇਜਾਜ਼ਤ ਨਹੀਂ ਮਿਲਦੀ।

 

 

ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ 48 ਘੰਟੇ ਪਹਿਲਾਂ ਹੀ ਚੋਣ ਪ੍ਰਚਾਰ ਬੰਦ ਹੋ ਜਾਂਦਾ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਾਂ ਪੈਣ ਦਾ ਕੰਮ ਭਲਕੇ ਐਤਵਾਰ 19 ਮਈ ਨੂੰ ਸਵੇਰੇ 7 ਵਜੇ ਤੋਂ ਸ਼ੁਰੂ ਹੋ ਜਾਵੇਗਾ।

 

 

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਚੋਣ ਅਧਿਕਾਰੀਆਂ ਨੇ ਪਾਇਆ ਕਿ ਉਸ ਜਨਤਕ ਜਲਸੇ ਵਿੱਚ 200 ਦੇ ਲਗਭਗ ਲੋਕ ਮੌਜੂਦ ਸਨ ਤੇ ਉੱਥੇ ਲਾਊਡ ਸਪੀਕਰ ਦੀ ਵਰਤੋਂ ਵੀ ਕੀਤੀ ਗਈ ਸੀ।

 

 

ਸੰਨੀ ਦਿਓਲ ਦਾ ਮੁਕਾਬਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EC issues notice of polling code of conduct violation to Sunny Deol