ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਕਰੇ ਬਾਰੇ ਬਿਆਨ ’ਤੇ ਸਾਧਵੀ ਪ੍ਰੱਗਿਆ ਸਿੰਘ ਨੂੰ ਚੋਣ ਕਮਿਸ਼ਨ ਦਾ ਨੋਟਿਸ

ਕਰਕਰੇ ਬਾਰੇ ਬਿਆਨ ’ਤੇ ਸਾਧਵੀ ਪ੍ਰੱਗਿਆ ਸਿੰਘ ਨੂੰ ਚੋਣ ਕਮਿਸ਼ਨ ਦਾ ਨੋਟਿਸ

26/11 ਦੇ ਮੁੰਬਈ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਬਾਰੇ ਦਿੱਤੇ ਵਿਵਾਦਗ੍ਰਸਤ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਹੈ। ਇਹ ਨੋਟਿਸ ਜ਼ਿਲ੍ਹਾ ਚੋਣ ਅਧਿਕਾਰੀ ਤੇ ਕੁਲੈਕਟਰ ਨੇ ਜਾਰੀ ਕੀਤਾ ਹੈ।

 

 

29 ਸਤੰਬਰ, 2008 ਨੂੰ ਮਾਲੇਗਾਓਂ ’ਚ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਪ੍ਰੱਗਿਆ ਮੁਲਜ਼ਮ ਹਨ ਤੇ ਲਗਭਗ 9 ਸਾਲ ਜੇਲ੍ਹ ਰਹੇ ਹਨ। ਇਸ ਬਹੁ–ਚਰਚਿਤ ਮਾਮਲੇ ਵਿੱਚ ਉਹ ਇਨ੍ਹੀਂ ਦਿਨੀਂ ਜ਼ਮਾਨਤ ਉੱਤੇ ਚੱਲ ਰਹੇ ਹਨ। ਜ਼ਿਲ੍ਹਾ ਚੋਣ ਅਧਿਕਾਰੀ ਤੇ ਭੋਪਾਲ ਕੁਲੈਕਟਰ ਸੁਦਾਮ ਖਾੜੇ ਨੇ ਦੱਸਿਆ ਕਿ – ‘ਅਸੀਂ ਇਸ ਬਿਆਨ ਦਾ ਨੋਟਿਸ ਖ਼ੁਦ ਲਿਆ ਹੈ ਤੇ ਇਸ ਮਾਮਲੇ ਵਿੱਚ ਸਹਾਇਕ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਅਸੀਂ ਇਸ ਪ੍ਰੋਗਰਾਮ ਦੇ ਆਯੋਜਕ ਤੇ ਉਸ ਵਿਅਕਤੀ ਵਿਰੁੱਧ, ਜਿਸ ਨੇ ਇਹ ਬਿਆਨ ਦਿੱਤਾ ਹੈ, ਵਿਰੁੱਧ ਅੱਜ ਨੋਟਿਸ ਜਾਰੀ ਕਰਨ ਜਾ ਰਹੇ ਹਾਂ ਤੇ ਉਨ੍ਹਾਂ ਤੋਂ 24 ਘੰਟਿਆਂ ਅੰਦਰ ਜਵਾਬ ਮੰਗਾਂਗੇ।’

 

 

ਉਨ੍ਹਾਂ ਕਿਹਾ ਕਿ – ‘ਅਸੀਂ ਸਹਾਇਕ ਚੋਣ ਅਧਿਕਾਰੀ ਦੀ ਰਿਪੋਰਟ ਚੋਣ ਕਮਿਸ਼ਨ ਕੋਲ ਭੇਜਾਂਗੇ। ਅਸੀਂ ਚੋਣ ਜ਼ਾਬਤੇ ਦੌਰਾਨ ਇਸ ਪ੍ਰੋਗਰਾਮ ਦੇ ਆਯੋਜਕ ਨੂੰ ਕੁਝ ਸ਼ਰਤਾਂ ਉੱਤੇ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਸੀ।’

 

 

ਚੇਤੇ ਰਹੇ ਕਿ ਵੀਰਵਾਰ ਸ਼ਾਮੀਂ ਭੋਪਾਲ–ਉੱਤਰੀ ਵਿਧਾਨ ਸਭਾ ਖੇਤਰ ਦੇ ਭਾਜਪਾ ਕਾਰਕੁੰਨਾਂ ਦੀ ਮੀਟਿੰਗ ਵਿੱਚ ਮੁੰਬਈ ਏਟੀਐੱਸ ਦੇ ਉਦੋਂ ਦੇ ਮੁਖੀ ਹੇਮੰਤ ਕਰਕਰੇ ਉੱਤੇ ਜੇਲ੍ਹ ਵਿੱਚ ਤਸ਼ੱਦਦ ਢਾਹੁਣ ਦਾ ਇਲਜ਼ਾਮ ਲਾਉਂਦਿਆਂ ਪ੍ਰੱਗਿਆ ਨੇ ਕਿਹਾ ਸੀ ਕਿ ‘ਮੈਂ ਕਰਕਰੇ ਦਾ ਸਰਬਨਾਸ਼ ਹੋਣ ਸਰਾਪ ਦਿੱਤਾ ਸੀ ਤੇ ਉਸ ਦੇ ਸਵਾ ਮਹੀਨੇ ਬਾਅਦ ਅੱਤਵਾਦੀਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ।’ ਫਿਰ ਜਦੋਂ ਚੁਪਾਸਿਓਂ ਇਸ ਬਿਆਨ ਦੀ ਤਿੱਖੀ ਆਲੋਚਨਾ ਹੋਈ, ਤਦ ਸਾਧਵੀ ਪ੍ਰੱਗਿਆ ਨੂੰ ਆਪਣਾ ਇਹ ਬਿਆਨ ਵਾਪਸ ਲੈਣਾ ਪਿਆ ਸੀ ਤੇ ਮਾਫ਼ੀ ਵੀ ਮੰਗ ਲਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EC notice to Sadhvi Pragya Singh over statement about Karkare