ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EC ਵਲੋਂ ਕੋਲਕਾਤਾ ਪੁਲਿਸ ਕਮਿਸ਼ਨਰ ਸਮੇਤ 4 ਸਿਖਰਲੇ ਮੁਲਾਜ਼ਮਾਂ ਦਾ ਤਬਾਦਲਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ (ਈਸੀ) ਨੇ ਸ਼ੁੱਕਰਵਾਰ ਰਾਤ ਨੂੰ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਅਨੁਜ ਸ਼ਰਮਾ ਅਤੇ ਬਿਧਾਨਨਗਰ ਦੇ ਪੁਲਿਸ ਕਮਿਸ਼ਨਰ ਗਿਆਨਵੰਤ ਸਿੰਘ ਦਾ ਤਬਾਦਲਾ ਕਰ ਦਿੱਤਾ।

 

ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਈਸੀ ਦੁਆਰਾ ਲਿਖੇ ਪੱਤਰ ਚ ਗਿਆ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਏਡੀਜੀ ਡਾ. ਰਾਜੇਸ਼ ਕੁਮਾਰ ਨੂੰ ਕੋਲਕਾਤਾ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ ਜਦਕਿ ਏਡੀਜੀ ਅਤੇ ਆਈਪੀਜੀ (ਓਪਰੇਸ਼ਨ) ਨਟਰਾਜਨ ਰਮੇਸ਼ ਬਾਬੂ ਨੂੰ ਬਿਧਾਨਨਗਰ ਦਾ ਪੁਲਿਸ ਕਮਿਸ਼ਨਰ ਬਣਾਇਆ ਹੈ।

 

ਚੋਣ ਕਮਿਸ਼ਨ ਨੇ ਬਿਧਾਨਨਗਰ ਦੇ ਡੀਸੀ (ਹਵਾਈ ਅੱਡਾ ਸੰਭਾਗ) ਅਵਨੂੰ ਰਵਿੰਦਰਨਾਥ ਨੂੰ ਬੀਰਭੂਮ ਦਾ ਨਵਾਂ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਅਤੇ ਤੀਜੀ ਬਟਾਲੀਅਨ ਦੇ ਡੀਸੀ ਕੇਏਪੀ ਸ਼੍ਰੀਹਰੀ ਪਾਂਡੇ ਨੂੰ ਡਾਇਮੰਡ ਹਾਰਬਰ ਦਾ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ।

 

ਈਸੀ ਦੇ ਹੁਕਮਾਂ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕੀਤਾ ਗਿਆ ਹੈ ਤੇ ਬਦਲੇ ਗਏ ਅਧਿਕਾਰੀਆਂ ਨਾਲ ਸਬੰਧਤ ਇਕ ਪਾਲਣਾ ਰਿਪੋਰਟ ਅਗਲੇ 24 ਘੰਟਿਆਂ ਅੰਦਰ ਭੇਜਣੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EC transferred four top police officers including the Kolkata Police Commissioner