ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੋਗੀ ਤੇ ਮਾਇਆਵਤੀ ਦੇ ਪ੍ਰਚਾਰ ਕਰਨ ਉਤੇ ਪਾਬੰਦੀ

ਯੋਗੀ 72 ਤੇ ਮਾਇਆਵਤੀ 48 ਘੰਟੇ ਤੱਕ ਪ੍ਰਚਾਰ ਕਰਨ ਉਤੇ ਪਾਬੰਦੀ

ਚੋਣ ਪ੍ਰਚਾਰ ਦੌਰਾਨ ਹਿੰਸਾ ਭੜਕਾਊ ਭਾਸ਼ਣਾਂ ਦੇ ਚਲਦੇ ਚੋਣ ਕਮਿਸ਼ਨ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਯੋਗੀ ਉਤੇ 72 ਘੰਟਿਆਂ ਅਤੇ ਮਾਇਆਵਤੀ ਉਤੇ 48 ਘੰਟੇ ਲਈ ਰੋਕ ਲਗਾਈ ਹੈ। ਇਹ ਪਾਬੰਦੀ ਮੰਗਲਵਾਰ ਸਵੇਰੇ ਤੇ ਵਜੇ ਤੋਂ ਸ਼ੁਰੂ ਹੋਵੇਗੀ।

 

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਚੋਣ ਪ੍ਰਚਾਰ ਦੌਰਾਨ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਦਿਤਿਆਨਾਥ ਅਤੇ ਬਸਪਾ ਮੁੱਖੀ ਮਾਇਆਵਤੀ ਦੇ ਕਥਿਤ ਤੌਰ ਉਤੇ ਹਿੰਸਾ ਭੜਕਾਉਣ ਵਾਲੇ ਭਾਸ਼ਣਾ ਦਾ ਸੋਮਵਾਰ ਨੂੰ ਗੰਭੀਰਤਾ ਨਾਲ ਲਿਆ ਅਤੇ ਚੋਣ ਕਮਿਸ਼ਨ ਤੋਂ ਜਾਣਨਾ ਚਾਹਿਆ ਕਿ ਉਸਨੇ ਇਨ੍ਹਾਂ ਖਿਲਾਫ ਅਜੇ ਤੱਕ ਕੀ ਕਾਰਵਾਈ ਕੀਤੀ ਹੈ।

 

 

ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਚੋਣ ਪ੍ਰਚਾਰ ਦੌਰਾਨ ਜਾਤੀ ਤੇ ਧਰਮ ਨੂੰ ਆਧਾਰ ਬਣਾਕੇ ਹਿੰਸਾ ਭੜਕਾਊ ਭਾਸ਼ਣਾ ਨਾਲ ਨਿੱਜਠਣ ਲਈ ਕਮਿਸ਼ਨ ਕੋਲ ਸੀਮਤ ਅਧਿਕਾਰ ਹੋਣ ਦੇ ਕਥਨ ਉਤੇ ਸਹਿਮਤੀ ਪ੍ਰਗਟਾਉਂਦੇ ਹੋਏ ਚੋਣ ਕਮਿਸ਼ਨ ਦੇ ਇਕ ਪ੍ਰਤੀਨਿਧ ਨੂੰ ਮੰਗਲਵਾਰ ਨੂੰ ਤਲਬ ਕੀਤਾ ਹੈ। ਬੈਂਚ ਨੇ ਚੋਣ ਕਮਿਸ਼ਨ ਦੇ ਇਸ ਕਥਨ ਦਾ ਜ਼ਿਕਰ ਕੀਤਾ ਕਿ ਉਹ ਜਾਤੀ ਅਤੇ ਧਰਮ ਦੇ ਆਧਾਰ ਉਤੇ ਹਿੰਸਾ ਭੜਕਾਉਣ ਵਾਲੇ ਭਾਸ਼ਣਾਂ ਲਈ ਨੋਟਿਸ ਜਾਰੀ ਕਰ ਸਕਦਾ ਹੈ, ਇਸ ਤੋਂ ਬਾਅਦ ਸਲਾਹ ਦੇ ਸਕਦਾ ਹੈ ਅਤੇ ਅੰਤ ਅਜਿਹੇ ਨੇਤਾ ਖਿਲਾਫ ਆਦਰਸ਼ ਚੋਣ ਜਬਤੇ ਦੀ ਉਲੰਘਣਾ ਦੇ ਦੋਸ਼ ਵਿਚ ਸ਼ਿਕਾਇਤ ਦਰਜ ਕੀਤੀ ਜਾਵੇਗੀ। ਬੈਂਚ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਇਸ ਤਰ੍ਹਾਂ ਦੇ ਭਾਸ਼ਣਾਂ ਦੇ ਹੱਲ ਲਈ ਕਮਿਸ਼ਨ ਦੇ ਅਧਿਕਾਰ ਨਾਲ ਸਬੰਧਤ ਪਹਿਲੂ ਉਤੇ ਉਹ ਗੌਰ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:election commission bans election campaigning of yogi adityanath for 72 hours and mayawati for 48 hours