ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੂੰ ਚੋਣ ਕਮਿਸ਼ਨ ਦੀ ਕਲੀਨਚਿੱਟ, ਦਿੱਤਾ ਸੀ ਇਹ ਬਿਆਨ

ਚੋਣ ਕਮਿਸ਼ਨ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਲੀਨਚਿੱਟ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਰਾਜਸਥਾਨ ਦੇ ਬਾੜਮੇਰ ਚ ਆਪਣੇ ਚੋਣ ਪ੍ਰਚਾਰ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ।

 

ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣਾਂ ਚ ਹਥਿਆਰਬੰਦ ਫ਼ੌਜੀਆਂ ਦਾ ਵਾਰ-ਵਾਰ ਜ਼ਿਕਰ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ। ਪਾਰਟੀ ਨੇ ਇਹ ਮੰਗ ਕੀਤੀ ਸੀ ਕਿ ਕੁਝ ਸਮੇਂ ਲਈ ਪੀਐਮ ਮੋਦੀ ਤੇ ਚੋਣ ਪ੍ਰਚਾਰ ਦੀ ਰੋਕ ਲਗਾਈ ਜਾਵੇ।

 

ਮੋਦੀ ਨੇ 21 ਅਪ੍ਰੈਲ ਨੂੰ ਰਾਜਸਥਾਨ ਦੇ ਬਾੜਮੇਰ ਚ ਆਪਣੀ ਚੋਣ ਰੈਲੀ ਦੌਰਾਨ ਕਿਹਾ ਸੀ ਕਿ ਭਾਰਤ ਨੇ ਪਾਕਿਸਤਾਨ ਦੀ ਪਰਮਾਣੂ ਧਮਕੀਆਂ ਤੋਂ ਡਰਨਾ ਬੰਦ ਕਰ ਦਿੱਤਾ ਹੈ, ਪਾਕਿਸਤਾਨ ਹਰੇਕ ਦੂਜੇ ਦਿਨ ਰੌਲਾ ਪਾਉਂਦਾ ਸੀ ਕਿ ਸਾਡੇ ਕੋਲ ਪਰਮਾਣੂ ਹਥਿਆਰ ਹੈ। ਮੋਦੀ ਨੇ ਕਿਹਾ ਸੀ ਕਿ ਕੀ ਅਸੀਂ ਆਪਣੇ ਪਰਮਾਣੂ ਹਥਿਆਰ ਦੀਵਾਲੀ ਮਨਾਉਣ ਲਈ ਰੱਖੇ ਹਨ?

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:election-commission-clean-chit-to-pm-narendra-modi-on-nuclear-button-for-diwali-remark