ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ’ਚ EC ਵਲੋਂ ਪੀਐਮ ਮੋਦੀ ਨੂੰ ਕਲੀਨ ਚਿੱਟ

ਮਹਾਰਾਸ਼ਟਰ ਦੇ ਵਰਧਾ ਚ 1 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਿੱਤੇ ਗਏ ਭਾਸ਼ਣ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕੀਤੀ ਗਈ ਸੀ। ਚੋਣ ਕਮਿਸ਼ਨ ਨੂੰ ਇਸ ਮਾਮਲੇ ਚ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਮਿਲੀ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੁਆਰਾ ਵਰਧਾ ਚ ਦਿੱਤੇ ਗਏ ਭਾਸ਼ਣ ਦੀ ਜਾਂਚ ਕੀਤੀ ਅਤੇ ਇਸ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਵਰਗਾ ਕੁਝ ਵੀ ਨਹੀਂ ਮਿਲਿਆ ਹੈ।

 

 

ਪੀਐਮ ਮੋਦੀ ਨੇ ਵਰਧਾ ਚ 1 ਅਪ੍ਰੈਲ ਨੂੰ ਚੋਣ ਰੈਲੀ ਚ ਕਿਹਾ ਸੀ ਕਿ ਕਾਂਗਰਸ ਨੂੰ ਕਿਵੇਂ ਮੁਆਫ ਕੀਤਾਜਾ ਸਕਦਾ ਹੈ। ਜਦੋਂ ਤੁਸੀਂ ਲੋਕ ਹਿੰਦੂ ਅੱਤਵਾਦ ਦੀ ਗੱਲ ਸੁਣਦੇ ਹੋ ਤਾਂ ਕੀ ਤੁਸੀਂ ਲੋਕ ਦੁੱਖ ਮਹਿਸੂਸ ਨਹੀਂ ਕਰਦੇ। ਇਕ ਭਾਈਚਾਰਾ ਜਿਹੜਾ ਸ਼ਾਂਤੀ, ਭਾਈਚਾਰਾ ਅਤੇ ਚੰਗੀ ਭਾਵਨਾ ਲਈ ਜਾਣਿਆ ਜਾਂਦਾ ਹੈ, ਉਸ ਨੂੰ ਅੱਤਵਾਦ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਹਜ਼ਾਰਾਂ ਸਾਲਾਂ ਦੇ ਇਤਿਹਾਸ ਚ ਇਕ ਵੀ ਅਜਿਹੀ ਘਟਨਾ ਨਹੀਂ ਹੈ ਜਿਸ ਵਿਚ ਹਿੰਦੂ ਅੱਤਵਾਦ ਦਾ ਜ਼ਿਕਰ ਹੋਵੇ, ਇਥੇ ਤਕ ਕਿ ਬ੍ਰਿਟਿਸ਼ ਵੀ ਇਹ ਨਹੀਂ ਕਹਿ ਸਕੇ।

 

ਦੂਜੇ ਪਾਸੇ, ਅਮਿਤ ਸ਼ਾਹ ਨੇ ਵੀ ਕਿਹਾ ਸੀ ਰਾਹੁਲ ਗਾਂਧੀ ਨੇ ਹਿੰਦੂ ਧਰਮ ਨੂੰ ਪੂਰੇ ਵਿਸ਼ਵ ਚ ਬਦਨਾਮ ਕੀਤਾ ਹੈ। ਇਥੇ ਤਕ ਕਿ ਕੋਰਟ ਨੇ ਕਿਹਾ ਹੈ ਕਿ ਹਿੰਦੂ ਅੱਤਵਾਦ ਵਰਗੀ ਕੋਈ ਚੀਜ਼ ਨਹੀਂ ਹੈ। ਰਾਹੁਲ ਨੂੰ ਹਿੰਦੂ ਧਰਮ ਤੋਂ ਅੱਤਵਾਦ ਨਾਲ ਜੋੜਨ ’ਤੇ ਮੁਆਫ਼ੀ ਚਾਹੀਦੀ ਹੈ।

 

ਅਪੀਲ ਕਰਤਾ ਨੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦੀ ਉਲੰਘਣਾ ਕਰਨ ’ਤੇ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਅਤੇ ਬਸਪਾ ਮੁਖੀ ਮਾਇਆਵਤੀ ਖਿਲਾਫ਼ ਕਾਰਵਾਈ ਕੀਤੀ ਸੀ ਅਤੇ ਉਨ੍ਹਾਂ ਤਿੰਨ ਦਿਨਾਂ ਤਕ ਚੋਣ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਸੀ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Commission found no violation of model code of conduct by PM Modi in Wardha