ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ ਨਹੀਂ ਕੀਤੀ ਚੋਣ ਜਾਬਤੇ ਦੀ ਉਲੰਘਣਾ : ਚੋਣ ਕਮਿਸ਼ਨ

ਮੋਦੀ ਨੇ ਨਹੀਂ ਕੀਤੀ ਚੋਣ ਜਾਬਤੇ ਦੀ ਉਲੰਘਣਾ : ਚੋਣ ਕਮਿਸ਼ਨ

ਚੋਣ ਜਾਬਤੇ ਦੀ ਉਲੰਘਣਾ ਮਾਮਲੇ ਵਿਚ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿਟ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੂੰ ਸ਼ਿਕਾਇਕ ਕੀਤੀ ਗਈ ਸੀ ਕਿ ਚੁਣਾਵੀਂ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ। ਮਾਮਲੇ ਵਿਚ ਸੁਣਵਾਈ ਕਰਦੇ ਹੋਏ ਚੋਦ ਕਮਿਸ਼ਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਸ਼ਣ ਵਿਚ ਚੋਣ ਜਾਬਤੇ ਦੀ ਉਲੰਘਣਾ ਵਰਗੀ ਕੋਈ ਚੀਜ ਸਾਹਮਣੇ ਨਹੀਂ ਆਈ ਹੈ। ਚੋਣ ਕਮਿਸ਼ਨ ਨੂੰ ਇਹ ਸ਼ਿਕਾਇਤ ਪ੍ਰਧਾਨ ਮੰਤਰੀ ਮੋਦੀ ਦੇ ਮਹਾਰਾਸ਼ਟਰ ਵਰਧਾ ਵਿਚ ਦਿੱਤੇ ਗਏ ਭਾਸ਼ਦ ਖਿਲਾਫ ਕੀਤੀ ਗਈ ਸੀ।

 

ਪ੍ਰਧਾਨ ਮੰਤਰੀ ਮੋਦੀ ਨੇ ਵਰਧਾ ਵਿਚ 1 ਅਪ੍ਰੈਲ ਨੂੰ ਚੁਣਾਵੀਂ ਰੈਲੀ ਵਿਚ ਕਿਹਾ ਸੀ ਕਿ ਕਾਂਗਰਸ ਨੂੰ ਕਿਵੇਂ ਮੁਆਫ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਲੋਕ ਹਿੰਦੂ ਅੱਤਵਾਦ ਦੀ ਗੱਲ ਸੁਣਦੇ ਹੋ ਤਾਂ ਕੀ ਤੁਸੀਂ ਲੋਕ ਦੁੱਖ ਮਹਿਸੂਸ ਨਹੀਂ ਕਰਦੇ। ਇਮ ਭਾਈਚਾਰਾ ਜੋ ਸ਼ਾਂਤੀ, ਭਾਈਚਾਰਾ ਅਤੇ ਚਿੰਗਆਈ ਲਈ ਜਾਣਿਆ ਜਾਦਾ ਹੈ, ਉਸ ਨੂੰ ਅੱਤਵਾਦ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਹਜ਼ਾਰਾਂ ਸਾਲ ਦੇ ਇਤਿਹਾਸ ਵਿਚ ਇਕ ਵੀ ਅਜਿਹਾ ਵਾਕਆ ਨਹੀਂ ਹੈ ਜਿਸ ਵਿਚ ਹਿੰਦੂ ਅੱਤਵਾਦ ਦਾ ਜ਼ਿਕਰ ਹੋਵੇ, ਇੱਥੋਂ ਤੱਕ ਕਿ ਬ੍ਰਿਟਿਸ਼ ਵੀ ਇਹ ਨਹੀਂ ਕਹਿ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Commission gives cleanchit to narendra modi In matter related to a complaint concerning alleged violation of Model Code of Conduct in speech