ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EC ਵਲੋਂ ਦੋ ਹੋਰ ਮਾਮਲਿਆਂ ’ਚ PM ਮੋਦੀ ਨੂੰ ਕਲੀਨਚਿੱਟ

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋ ਹੋਰ ਮਾਮਲਿਆਂ ਚ ਕਲੀਨਚਿੱਟ ਦਿੱਤੀ ਹੈ। ਇਨ੍ਹਾਂ ਘਟਨਾਕ੍ਰਮ ਨਾਲ ਜੁੜੇ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪਹਿਲਾਂ ਚੋਣ ਕਮਿਸ਼ਨ ਮੋਦੀ ਦੇ 6 ਭਾਸ਼ਣਾਂ, ਅਮਿਤ ਸ਼ਾਹ ਦੇ 2 ਭਾਸ਼ਣਾਂ ਅਤੇ ਕਾਂਗਰਸ ਮੁਖੀ ਰਾਹੁਲ ਗਾਂਧੀ ਦੇ ਇਕ ਭਾਸ਼ਣ ਨੂੰ ਸਹੀ ਠਹਿਰਾ ਚੁੱਕਾ ਹੈ।

 

ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ ਮੋਦੀ ਨੇ 23 ਅਪ੍ਰੈਲ ਨੂੰ ਅਹਿਮਦਾਬਾਦ ਚ ਰੋਡ ਸ਼ੋਅ ਕੀਤਾ ਜਿਸ ਤੇ ਚੋਣ ਕਮਿਸ਼ਨ ਨੇ ਜਾਂਚ ਮਗਰੋਂ ਕਲੀਨਚਿੱਟ ਦਿੱਤੀ।

 

ਬਾਲਾਕੋਟ ਸਬੰਧੀ ਬਿਆਨਬਾਜ਼ੀ ਤੇ ਵੀ ਕਮਿਸ਼ਨ ਨੇ ਮੋਦੀ ਨੂੰ ਕਲੀਨਚਿੱਟ ਦਿੱਤੀ ਹਾਲਾਂ ਕਿ ਚੋਣ ਕਮਿਸ਼ਨਰਾਂ ਚੋਂ ਇਕ ਨੇ ਇਕ ਨੇ ਇਸ ਮਾਮਲੇ ਚ ਹਮਾਇਤ ਨਾ ਪ੍ਰਗਟਾਈ।

 

ਉਂਝ ਕਮਿਸ਼ਨ ਨੇ ਹੁਣ ਤਕ ਆਪਣੇ ਇਨ੍ਹਾਂ ਦੋਨਾਂ ਫੈਸਲਿਆਂ ਨੂੰ ਜਨਤਕ ਨਹੀਂ ਕੀਤਾ ਪਰ ਇਨ੍ਹਾਂ ਦੋਨਾਂ ਫੈਸਲਿਆਂ ਦੇ ਨਾਲ ਹੀ ਮੋਦੀ ਨੂੰ ਹੁਣ ਤਕ 8 ਮਾਮਲਿਆਂ ਚ ਕਲੀਨਚਿੱਟ ਮਿਲ ਚੁਕੀ ਹੈ। ਸਮਝਿਆ ਜਾਂਦਾ ਹੈ ਕਿ ਗੁਜਰਾਤ ਦੇ ਚੋਣ ਕਮਿਸ਼ਨ ਦਫ਼ਤਰ ਦਾ ਮੰਨਣਾ ਹੈ ਕਿ ਪਹਿਲੀ ਨਜ਼ਰ ਚ ਕੋਈ ਉਲੰਘਣਾ ਨਹੀਂ ਨਜ਼ਰ ਆਈ।

 

 

EC ਨੇ ਚੋਣ ਜ਼ਾਬਤਾ ਉਲੰਘਣਾ ਦੇ 43 ਮਾਮਲੇ ਨਿਪਟਾਏ, 28 ’ਤੇ ਕਾਰਵਾਈ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Commission has given clean chit to PM Modi in two more cases