ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਕਮਿਸ਼ਨ ਵੱਲੋਂ VVPAT ਬਾਰੇ ਵਿਰੋਧੀ ਧਿਰ ਦੀ ਮੰਗ ਮੁੱਢੋਂ ਰੱਦ

ਚੋਣ ਕਮਿਸ਼ਨ ਵੱਲੋਂ VVPAT ਬਾਰੇ ਵਿਰੋਧੀ ਧਿਰ ਦੀ ਮੰਗ ਮੁੱਢੋਂ ਰੱਦ

ਚੋਣ ਕਮਿਸ਼ਨ ਨੇ ਅੱਜ ਵਿਰੋਧੀ ਪਾਰਟੀਆਂ ਦੀ ਮੰਗ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ। ਕਮਿਸ਼ਨ ਨੇ ਵਿਰੋਧੀ ਪਾਰਟੀਆਂ ਦੀ VVPAT ਨੂੰ ਲੈ ਕੇ ਕੀਤੀ ਮੰਗ ਮੁੱਢੋਂ ਰੱਦ ਕਰ ਦਿੱਤੀ।

 

 

ਇਸ ਤੋਂ ਪਹਿਲਾਂ ਮੰਗਲਵਾਰ ਨੂੰ EVMs ਅਤੇ VVPATs ਦੇ ਮੁੱਦੇ ਉੱਤੇ ਕਾਂਗਰਸ, ਸਮਾਜਵਾਦੀ ਪਾਰਟੀ, ਬਹੁਜਨ ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਸਮੇਤ 22 ਮੁੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਚੋਣ ਕਮਿਸ਼ਨ ਦਾ ਰੁਖ਼ ਕੀਤਾ ਤੇ ਉਸ ਨੂੰ ਬੇਨਤੀ ਕੀਤੀ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣਵੇਂ ਪੋਲਿੰਗ ਸਟੇਸ਼ਨਾਂ ਉੱਤੇ VVPAT ਪਰਚੀਆਂ ਨੂੰ ਮਿਲਾਇਆ ਜਾਵੇ।

 

 

ਵਿਰੋਧੀ ਪਾਰਟੀਆਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਇੱਕ ਪੋਲਿੰਗ ਸਟੇਸ਼ਨ ਉੱਤੇ VVPAT ਪਰਚੀਆਂ ਸਹੀ ਢੰਗ ਨਾਲ ਨਹੀਂ ਮਿਲਦੀਆਂ, ਤਾਂ ਸਬੰਧਤ ਵਿਧਾਨ ਸਭਾ ਖੇਤਰ ਵਿੱਚ ਸਾਰੀਆਂ VVPAT ਪਰਚੀਆਂ ਦੀ ਗਿਣਤੀ ਕੀਤੀ ਜਾਵੇ।

 

 

ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਸੀਂ ਮੰਗ ਕੀਤੀ ਹੈ ਕਿ VVPAT ਪਰਚੀਆਂ ਨੂੰ ਪਹਿਲਾਂ ਮਿਲਾਇਆ ਜਾਵੇ ਤੇ ਫਿਰ ਵੋਟਾਂ ਦੀ ਗਿਣਤੀ ਕੀਤੀ ਜਾਵੇ। ਇਹ ਸਾਡੀ ਸਭ ਤੋਂ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ ਜੇ ਪੰਜ ਪੋਲਿੰਗ ਸਟੇਸ਼ਨਾਂ ਦੀਆਂ VVPAT ਪਰਚੀਆਂ ਦੀ ਗਿਣਤੀ ਵਿੱਚ ਗੜਬੜੀ ਪਾਈ ਜਾਵੇ, ਤਾਂ ਸਮੁੱਚੇ ਵਿਧਾਨ ਸਭਾ ਹਲਕੇ ਵਿੱਚ ਪਰਚੀਆਂ ਦੀ ਗਿਣਤੀ ਕੀਤੀ ਜਾਵੇ। ਇਹ ਦੂਜੀ ਮੰਗ ਹੈ।

 

 

ਬਹੁਜਨ ਸਮਾਜ ਪਾਰਟੀ ਦੇ ਦਾਨਿਸ਼ ਅਲੀ ਨੇ ਕਿਹਾ ਕਿ ਸਟ੍ਰੌਂਗ ਰੂਮ ਨੂੰ ਲੈ ਕੇ ਜੋ ਸ਼ਿਕਾਇਤਾਂ ਸਨ, ਉਹ ਅਸੀਂ ਚੋਣ ਕਮਸ਼ਨ ਸਾਹਵੇਂ ਰੱਖੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਪ੍ਰਸ਼ਾਸਨ ਕਥਿਤ ਤੌਰ ਉੱਤੇ ਮਨਮਰਜ਼ੀਆਂ ਕਰ ਰਿਹਾ ਹੈ ਕਿਉਂਕਿ ਭਾਜਪਾ ਨੂੰ ਪਤਾ ਹੈ ਕਿ ਜਨਤਾ ਨੇ ਕੀ ਫ਼ੈਸਲਾ ਕੀਤਾ ਹੈ ਤੇ ਉਹ ‘ਹੇਰਾਫੇਰੀ ਕਰਨੀ ਚਾਹੁੰਦੇ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Commission rejects Opposition s demand for VVPATs