ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਸਾਹਮਣੇ EC ਨੇ ਆਤਮ-ਸਮਰਪਣ ਕੀਤਾ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਚੋਣ ਕਮਿਸ਼ਨ ਤੇ ਰੱਜ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਕਮਿਸ਼ਨ ਨੇ ਆਤਮ-ਸਮਰਪਣ ਕਰ ਦਿੱਤਾ। ਇਸ ਨੂੰ ਪੂਰੇ ਦੇਸ਼ ਨੇ ਦੇਖਿਆ। ਇਸ ਨਾਲ ਸਾਫ ਹੋ ਗਿਆ ਹੈ ਕਿ ਕਮਿਸ਼ਨ ਹੁਣ ਨਿਰਪੱਖ ਨਹੀਂ ਰਿਹਾ।

 

 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਚੋਣ ਕਮਿਸ਼ਨ ਨੇ ਚੋਣ ਬਾਂਡ ਅਤੇ ਈਵੀਐਮ ਤੋਂ ਲੈ ਕੇ ਚੋਣ ਕਮਿਸ਼ਨ ਚ ਹੇਰ ਫੇਰ ਕਰਨ, ਨਮੋ ਟੀਵੀ, ਮੋਦੀ ਸੈਨਾ ਅਤੇ ਹੁਣ ਕੇਦਾਰਨਾਥ ਦੇ ਨਾਟਕ ਤਕ ਮੋਦੀ ਅਤੇ ਉਨ੍ਹਾਂ ਦੇ ਗਿਰੋਹ ਸਾਹਮਣੇ ਆਤਮ ਸਮਰਪਣ ਕੀਤਾ ਹੈ। ਚੋਣ ਕਮਿਸ਼ਨ ਪਹਿਲਾ ਨਿਡਰ ਅਤੇ ਸਨਮਾਨਤ ਹੁੰਦਾ ਸੀ। ਹੁਣ ਉਸ ਚ ਉਹ ਗੱਲ ਨਹੀਂ ਹੈ।

 

ਰਾਹੁਲ ਗਾਂਧੀ ਦਾ ਚੋਣ ਕਮਿਸ਼ਨ ਤੇ ਦੋਸ਼ ਹੈ ਕਿ ਪੀਐਮ ਮੋਦੀ ਖਿਲਾਫ ਪਾਰਟੀ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ 11 ਸ਼ਿਕਾਇਤਾਂ ਦਰਜ ਕਰਾਈਆਂ ਸੀ ਪਰ ਕਮਿਸ਼ਨ ਨੇ ਉਨ੍ਹਾਂ ਤੇ ਵਿਚਾਰ ਨਹੀਂ ਕੀਤਾ। (ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Commission surrendered before Prime Minister Narendra Modi says Rahul Gandhi