ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੋਟਾਂ ਪੈਣ ਮਗਰੋਂ ਹੋਟਲ ’ਚੋਂ ਮਿਲੀਆਂ EVM, ਜਾਂਚ ਸ਼ੁਰੂ

ਲੋਕ ਸਭਾ ਚੋਣਾਂ ਦੇ 5ਵੇਂ ਗੇੜ ਦੀ ਵੋਟਿੰਗ ਦੌਰਾਨ ਸੋਮਵਾਰ ਨੂੰ ਬਿਹਾਰ ਦੇ ਮੁਜ਼ੱਫਰਪੁਰ ਦੇ ਇਕ ਹੋਟਲ ਚੋਂ 2 ਬੈਲਟਿੰਗ ਯੂਨੀਟ, ਇਕ ਕੰਟਰੋਲ ਯੂਨਿਟ ਅਤੇ 2 VVPAT ਮਸ਼ੀਨਾਂ ਮਿਲਣ ਕਾਰਨ ਸਨਸਨੀ ਫੈਲ ਗਈ। ਮੁਜ਼ੱਫ਼ਰਪੁਰ ਚ 6 ਮਈ ਨੂੰ ਵੋਟਾਂ ਪਈਆਂ ਸਨ।

 

ਇਸ ਮਾਮਲੇਚ ਜ਼ਿਲ੍ਹਾ ਮੈਜਿਸਟ੍ਰੇਟ ਆਲੋਕ ਰੰਜਨ ਘੋਸ਼ ਨੇ ਕਿਹਾ ਕਿ ਹੋਟਲ ਤੋਂ ਬਰਾਮਦ ਮਸ਼ੀਨਾਂ ਰਾਖਵੀਂਆਂ ਮਸ਼ੀਨਾਂ ਹਨ, ਇਨ੍ਹਾਂ ਕਿਸੇ ਵੀ ਖਰਾਬ ਮਸ਼ੀਨਾਂ ਨਾਲ ਬਦਲਣ ਦੀ ਲੋੜ ਹੋਣ ਤੇ ਵਰਤਿਆ ਜਾਣਾ ਸੀ।

 

ਆਲੋਕ ਰੰਗਨ ਘੋਸ਼ ਨੇ ਕਿਹਾ ਕਿ ਈਵੀਐਮ ਮਸ਼ੀਨਾਂ ਨੂੰ ਬਦਲਣ ਮਗਰੋਂ ਅਫ਼ਸਰ 2 ਬੈਲਟਿੰਗ ਯੂਨੀਟ, ਇਕ ਕੰਟਰੋਲ ਯੂਨਿਟ ਅਤੇ 2 VVPAT ਮਸ਼ੀਨਾਂ ਨਾਲ ਆਪਣੀ ਕਾਰ ਚ ਨਿਕਲ ਗਿਆ ਸੀ। ਹਾਲਾਂਕਿ ਉਸ ਨੂੰ ਹੋਟਲ ਚ ਇਨ੍ਹਾਂ ਮਸ਼ੀਨਾਂ ਨੂੰ ਨਹੀਂ ਲਿਜਾਉਣਾ ਚਾਹੀਦਾ ਸੀ ਜਿਹੜਾ ਕਿ ਨਿਯਮਾਂ ਖਿਲਾਫ ਹੈ। ਕਿਉਂਕਿ ਉਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਵਿਭਾਗੀ ਜਾਂਚ ਕੀਤੀ ਜਾਵੇਗੀ।

 

ਦੱਸਣਯੋਗ ਹੈ ਕਿ ਬਿਹਾਰ ਦੀ 5 ਲੋਕ ਸਭਾ ਸੀਟਾਂ ਤੇ ਲੰਘੇ ਸੋਮਵਾਰ ਨੂੰ ਵੋਟਾਂ ਪਈਆਂ। ਇਨ੍ਹਾਂ ਚ ਮੁਜ਼ੱਫਰਨਗਰ, ਮਧੁਬਨੀ, ਸਾਰਣ, ਹਾਜੀਪੁਰ ਤੇ ਸੀਤਾਮੜੀ ਸ਼ਾਮਲ ਸਨ।

 

 

 

 

 

EVM-VVPAT ਮਾਮਲੇ ’ਚ 21 ਵਿਰੋਧੀ ਪਾਰਟੀਆਂ ਨੂੰ SC ਦਾ ਝਟਕਾ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EVMs and VVPATs found in Bihar hotel during polling inquiry ordered