ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਖਿਲੇਸ਼ ਨੂੰ ਮਿਲੇ AAP MP ਸੰਜੇ, ਕਿਹਾ BJP ਦਾ ਸਫਾਇਆ ਤੈਅ

ਲੋਕ ਸਭਾ ਚੋਣਾਂ (Lok Sabha Elections 2019 Exit Polls) ਦੇ ਚੋਣ ਸਰਵੇਖਣ ਆਉਣ ਮਗਰੋਂ ਵਿਰੋਧੀਆਂ ਧੜਿਆਂ ਚ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ। ਆਮ ਆਦਮੀ ਪਾਰਟੀ ਦੇ ਰਾਜਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਗਠਜੋੜ ਯੂਪੀ ਚ 60 ਸੀਟਾਂ ਤੋਂ ਵੱਧ ਜਿੱਤੇਗਾ ਜਦਕਿ ਭਾਜਪਾ ਦਾ ਪੂਰੇ ਦੇਸ਼ ਚੋਂ ਸਫਾਇਆ ਹੋ ਜਾਵੇਗਾ।

 

ਸੰਜੇ ਸਿੰਘ ਨੇ ਕਿਹਾ ਕਿ ਚੋਣ ਸਰਵੇਖਣ ਨਤੀਜੇ ਪੂਰੀ ਤਰ੍ਹਾਂ ਗਲਤ ਸਾਬਿਤ ਹੋਣਗੇ ਜਿਵੇਂ ਕਿ ਪਹਿਲਾਂ ਹੋਏ ਸਨ। ਉਨ੍ਹਾਂ ਕਿਹਾ ਕਿ ਕੇਂਦਰ ਚ ਵਿਰੋਧੀ ਪਾਰਟੀਆਂ ਦੀ ਸਰਕਾਰ ਬਣੇਗੀ। ਦੋ ਦਿਨਾਂ ਮਗਰੋਂ ਨਤੀਜਿਆਂ ਦਾ ਐਲਾਨ ਹੋ ਜਾਵੇਗਾ। ਸਾਡੀ ਰਣਨੀਤੀ ਨਤੀਜਿਆਂ ਤੋਂ ਬਾਅਦ ਦੀ ਕਾਰਵਾਈ ਕਰਨ ਨੂੰ ਲੈ ਕੇ ਹੋਈ ਹੈ। ਸਾਡਾ ਪਹਿਲਾ ਟੀਚਾ ਭਾਜਪਾ ਅਤੇ ਨਰਿੰਦਰ ਮੋਦੀ-ਅਮਿਤ ਸ਼ਾਹ ਦੀ ਜੋੜੀ ਨੂੰ ਰੋਕਣਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:exit poll 2019 after meeting with akhilesh yadav aap leader sanjay singh says BJP will be wiped off across the country