ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਇਆਵਤੀ ਨਾਲ ਮੁਲਾਕਾਤ ਤੋਂ ਬਾਅਦ, ਅਖਿਲੇਸ਼ ਯਾਦਵ ਨੇ ਕੀਤਾ ਟਵੀਟ 

ਹੁਣ ਅਗਲੇ ਕਦਮ ਦੀ ਤਿਆਰੀ: ਅਖਿਲੇਸ਼ ਯਾਦਵ

                                                                                                                
ਐਗਜ਼ਿਟ ਪੋਲ (Exit Poll 2019) ਵਿੱਚ ਕੇਂਦਰ ਵਿੱਚ ਐਨ.ਡੀ.ਏ. (NDA Government)  ਦੀ ਸਰਕਾਰ ਬਣਨ ਦੀਆਂ ਕਿਆਸਆਰੀਆਂ ਵਿਚਕਾਰ ਗੱਠਜੋੜ ਸਹਿਯੋਗੀ ਬਸਪਾ ਪ੍ਰਮੁੱਖ ਮਾਇਆਵਤੀ ਨਾਲ ਸੋਮਵਾਰ ਨੂੰ ਸਪਾ ਪ੍ਰਮੁੱਖ ਅਖਿਲੇਸ਼ ਯਾਦਵ (Akhilesh Yadav) ਨੇ ਮੁਲਾਕਾਤ ਕੀਤੀ। 

ਇਸ ਮੁਲਾਕਾਤ ਤੋਂ ਬਾਅਦ ਅਖਿਲੇਸ਼ ਯਾਦਵ ਨੇ ਦੋਹਾਂ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ। ਨਾਲ ਹੀ ਕੈਪਸ਼ਨ ਲਿਖੀ ਹੈ ਕਿ ਹੁਣ ਅਗਲੇ ਕਦਮ ਦੀ ਤਿਆਰੀ। 

 

 

 

 

 

 

ਅਖਿਲੇਸ਼ ਨੇ ਅੱਜ ਦੁਪਹਿਰ ਨੂੰ ਬਸਪਾ ਮੁਖੀ ਦੇ ਘਰ ਪਹੁੰਚੇ ਅਤੇ ਦੋਹਾਂ ਨੇਤਾਵਾਂ ਵਿਚਕਾਰ ਇਕ ਘੰਟੇ ਤੱਕ ਗੱਲਬਾਤ ਹੋਈ।  ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਸਪਾ, ਬਹੁਜਨ ਸਮਾਜ ਪਾਰਟੀ ਬਸਪਾ ਅਤੇ ਰਾਲੋਦ ਨੇ ਗੱਠਜੋੜ ਕਰ ਲਿਆ ਸੀ।  ਇਨ੍ਹਾਂ ਦਲਾਂ ਨੇ ਇਸੇ ਗੱਠਜੋੜ ਅਨੁਸਾਰ ਸੀਟਾਂ ਦੀ ਵੰਡ ਕਰਕੇ ਲੋਕ ਸਭਾ ਚੋਣ ਲੜੀ ਸੀ।      

 

 

ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਭਾਸ਼ਾ ਨੂੰ ਦੱਸਿਆ ਕਿ ਭਵਿੱਖ ਵਿਚ ਪਾਰਟੀ ਦੀ ਰਣਨੀਤੀ ਕੀ ਹੋਵੇਗੀ, ਇਸ ਦਾ ਪ੍ਰਗਟਾਵਾ ਚੋਣਾਂ ਦੇ ਆਖ਼ਰੀ ਨਤੀਜੇ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ ਪਰ ਉਦੋਂ ਹੁਣ ਤੱਕ ਭੈਣ ਜੀ ਲਖਨਊ ਵਿੱਚ ਹੀ ਰਹੇਗੀ।

 


ਵੱਖ-ਵੱਖ ਐਗਜ਼ਿਟ ਪੋਲ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਸਪਾ ਬਸਪਾ ਗੱਠਜੋੜ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ 2014 ਦੀਆਂ ਸੀਟਾਂ ਵਿੱਚ ਕਮੀ ਤਾਂ ਲਿਆਏਗਾ ਪਰ ਇਸ ਦੇ ਬਾਵਜੂਦ ਉਹ ਕੇਂਦਰ ਵਿੱਚ ਰਾਸ਼ਟਰੀ ਜਨਤੰਤਰਿਕ ਗਠਜੋੜ ( ਰਾਜਗ) ਨੂੰ ਸਰਕਾਰ ਬਣਾਉਣ ਤੋਂ ਨਹੀਂ ਰੋਕ ਸਕਣਗੇ।  

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:exit poll 2019 akhilesh yadav meets mayawati