ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Exit Poll 2019: ਬੰਗਾਲ ਦੇ ਐਗਜ਼ਿਟ ਪੋਲ 'ਚ  BJP ਅੱਗੇ, ਮਮਤਾ ਨੇ ਦਿੱਤਾ ਇਹ ਬਿਆਨ

Exit Poll 2019: ਲੋਕ ਸਭਾ ਚੋਣਾਂ 2019 ਲਈ ਐਤਵਾਰ ਸ਼ਾਮ ਨੂੰ ਜਾਰੀ ਜ਼ਿਆਦਾਤਰ ਐਗਜ਼ਿਟ ਪੋਲ ਦੇ ਅਨੁਸਾਰ ਇੱਕ ਵਾਰ ਮੁੜ ਭਾਜਪਾ ਨੀਤ ਰਾਜਗ ਬਹੁਮਤ ਨਾਲ ਕੇਂਦਰ ਵਿੱਚ ਸਰਕਾਰ ਬਣਾਉਣਗੇ। ਉਥੇ, ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਪਿਛਲੀ ਵਾਰ ਦੇ ਮੁਕਾਬਲੇ ਫਾਇਦਾ ਹੁੰਦਾ ਦਿਖ ਰਿਹਾ ਹੈ। ਰਿਪਬਲਿਕ ਟੀਵੀ-ਸੀਵੋਟਰ ਦੀ ਮੰਨੀਏ ਤਾਂ ਬੰਗਾਲ ਵਿੱਚ ਐਨਡੀਏ ਨੂੰ 18-26, ਟੀਐਸਸੀ 13-21 ਅਤੇ ਯੂਪੀਏ ਨੂੰ ਤਿੰਨ ਸੀਟਾਂ ਮਿਲਣ ਦਾ ਅਨੁਮਾਨ ਹੈ।

ਉਥੇ, ਟਾਇਮਜ਼ ਨਾਓ-ਵੀਐਸਆਰ ਸਰਵੇ ਵਿੱਚ ਭਾਜਪਾ ਨੂੰ 11, ਕਾਂਗਰਸ ਨੂੰ 2, ਟੀਐਮਸੀ ਨੂੰ 28 ਅਤੇ ਹੋਰਨਾਂ ਨੂੰ ਜ਼ੀਰੋ ਸੀਟਾਂ ਮਿਲ ਸਕਦੀਆਂ ਹਨ। ਐਗਜਿਟ ਪੋਲ ਆਉਣ ਤੋਂ ਬਾਅਦ ਮਮਤਾ ਬੈਨਰਜੀ ਨੇ ਬਿਆਨ ਦਿੱਤਾ ਹੈ।

ਮਮਤਾ ਬੈਨਰਜੀ ਨੇ ਕਿਹਾ ਕਿ ਉਹ ਐਗਜ਼ਿਟ ਪੋਲ ਦੇ ਗਾਸਿਪ ਉੱਤੇ ਵਿਸ਼ਵਾਸ ਨਹੀਂ ਕਰਦੀ।

 

 

 

 

ਉਨ੍ਹਾਂ ਕਿਹਾ ਕਿ ਯੋਜਨਾ ਹਜ਼ਾਰਾਂ ਈਵੀਐਮ ਵਿਚ ਹੇਰਫੇਰ ਕਰਨ ਜਾਂ ਬਦਲਣ ਦੀ ਹੈ। ਮੈਂ ਸਾਰੇ ਵਿਰੋਧੀ ਦਲਾਂ ਨਾਲ ਇੱਕਜੁਟ, ਮਜ਼ਬੂਤ ਹੋਣ ਦੀ ਅਪੀਲ ਕਰਦਾ ਹਾਂ। ਅਸੀਂ ਇਸ ਲੜਾਈ ਨੂੰ ਇੱਕਠੇ ਹੋ ਕੇ ਲੜਾਂਗੇ।

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਸੱਤ ਗੇੜਾਂ ਵਿੱਚ ਵੋਟਿੰਗ 11 ਅਪ੍ਰੈਲ ਤੋਂ 19 ਮਈ ਤੱਕ ਹੋਈ। ਵੋਟਾਂ ਦੀ ਗਿਣਤੀ ਅਤੇ ਨਾਲ ਹੀ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਣਾ ਹੈ। ਲੋਕ ਸਭਾ ਵਿੱਚ ਕੁੱਲ 532 ਸੀਟਾਂ ਹਨ ਅਤੇ ਬਹੁਮਤ ਲਈ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਘੱਟ ਤੋਂ ਘੱਟ 272 ਸੀਟਾਂ ਚਾਹੀਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:exit poll 2019 mamata banerjee statement on poll