ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਗਜ਼ਿਟ ਪੋਲ ਨੂੰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਕੀਤਾ ਰੱਦ

 

ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ (Shashi Tharoor) ਨੇ ਸਾਰੇ ਐਗਜ਼ਿਟ ਪੋਲਾਂ (Exit Poll 2019) ਨੂੰ ਰੱਦ ਕਰ ਦਿੱਤਾ ਹੈ ਅਤੇ 23 ਮਈ ਨੂੰ ਨਤੀਜਿਆਂ ਦਾ ਇੰਤਜ਼ਾਰ ਕਰਨ ਲਈ ਕਿਹਾ। ਥਰੂਰ ਨੇ ਦਾਅਵਾ ਕੀਤਾ ਕਿ ਐਗਜ਼ਿਟ ਪੋਲ ਗ਼ਲਤ ਹੁੰਦੇ ਹਨ। ਉਨ੍ਹਾਂ ਆਪਣੀ ਗੱਲ ਸਹੀ ਸਾਬਤ ਕਰਨ ਲਈ ਆਸਟ੍ਰੇਲੀਆ ਦੀ ਚੋਣ ਦਾ ਹਵਾਲਾ ਦਿੱਤਾ ਜਿਥੇ ਕਈ ਐਗਜ਼ਿਟ ਪੋਲ ਗ਼ਲਤ ਸਾਬਤ ਹੋਏ ਸਨ।

 

 

 

 

ਉਥੇ, ਐਗਜ਼ਿਟ ਪੋਲ ਉੱਤੇ ਭਾਜਪਾ ਦੇ ਬੁਲਾਰੇ ਜੀ.ਵੀ. ਐੱਲ. ਨਰਸਿਮਹਾ ਰਾਓ ਨੇ ਕਿਹਾ ਹੈ ਕਿ ਲੋਕਾਂ ਨੇ ਮੋਦੀ ਦੇ ਚੰਗੇ ਸ਼ਾਸਨ ਨੂੰ ਪੁਰਸਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਨਾਲ ਨਰਿੰਦਰ ਮੋਦੀ ਦੇ ਅਗਵਾਈ ਲਈ ਬੇਹਦ ਸਕਾਰਾਤਮਕ ਵੋਟਿੰਗ ਹੋਣ ਦੇ ਸਪੱਸ਼ਟ ਸੰਕੇਤ ਮਿਲਦੇ ਹਨ। ਮੋਦੀ ਨੇ ਸ਼ਾਨਦਾਰ ਸਮਰਪਣ ਨਾਲ ਦੇਸ਼ ਦੀ ਸੇਵਾ ਕੀਤੀ ਹੈ। ਲੋਕ ਚੰਗੇ ਪ੍ਰਸ਼ਾਸਨ ਨੂੰ ਇਨਾਮ ਦਿੰਦੇ ਹਨ।

 

ਹਾਲਾਂਕਿ, ਕਾਂਗਰਸ ਦੀ ਸਹਿਯੋਗੀ ਪਾਰਟੀ ਨੈਸ਼ਨਲ ਕਾਂਗਰਸ ਦੇ ਨੇਤਾ ਉਮਰ ਅਬਦੁੱਲਾ ਨੇ ਕਿਹਾ ਕਿ ਸਾਰੇ ਐਗਜ਼ਿਟ ਪੋਲ ਗ਼ਲਤ ਨਹੀਂ ਹੋ ਸਕਦੇ। ਸਾਨੂੰ ਚੋਣ ਨਤੀਜਿਆਂ ਦੀ ਉਡੀਕ ਕਰਨੀ ਚਾਹੀਦੀ ਹੈ। ਕਾਂਗਰਸ ਦੇ ਬੁਲਾਰੇ ਸੰਜੇ ਝਾ ਨੇ ਕਿਹਾ ਕਿ ਸ਼ਾਂਤ ਵੋਟਰ ਹੀ 23 ਮਈ ਨੂੰ ਰਾਜਾ ਸਾਬਤ ਹੋਣਗੇ। ਭਾਕਪਾ ਦੇ ਡੀ. ਰਾਜਾ ਨੇ ਭਵਿੱਖਬਾਣੀ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਸਿਰਫ਼ ਰੁਝਾਨ ਹਨ।

 

 

.

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:exit poll 2019 shashi tharoor tweets about poll