ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EXIT POLL 2019: ਬਿਹਾਰ ‘ਚ NDA ਪਾਰ ਕਰ ਸਕਦੀ ਹੈ 34 ਦਾ ਅੰਕੜਾ

 ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦੇ ਆਉਣ ਵਿੱਚ ਅਜੇ ਕੁੱਝ ਦਿਨ ਬਾਕੀ ਹਨ ਪਰ ਅੱਜ ਆਏ ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਬਿਹਾਰ ਵਿੱਚ ਭਾਜਪਾ ਨੂੰ ਕਾਫੀ ਸੀਟਾਂ ਮਿਲ ਰਹੀਆਂ ਹਨ। 

 

ਏਬੀਪੀ ਦੇ ਐਗਜ਼ਿਟ ਪੋਲ ਅਨੁਸਾਰ ਬੀਜੇਪੀ ਬਿਹਾਰ ਵਿਚ 34 ਸੀਟਾਂ ਜਿੱਤ ਸਕਦੀ ਹੈ। ਉਥੇ ਕਾਂਗਰਸ ਨੂੰ ਸਿਰਫ਼ 6 ਸੀਟਾਂ ਨਾਲ ਹੀ ਸਬਰ ਕਰਨਾ ਪੈ ਸਕਦਾ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿਚ ਬਿਹਾਰ ਮੀਡੀਆ ਦੀਆਂ ਸੁਰਖ਼ੀਆਂ ਵਿਚ ਬਹੁਤ ਚੰਗੀ ਰਿਹਾ। ਖ਼ਾਸ ਤੌਰ ਉੱਤੇ ਬੇਗੂਸਰਾਏ ਸੀਟ ਉੱਤੇ ਕਨ੍ਹਈਆ ਦੀ ਉਮੀਦਵਾਰੀ ਨੂੰ ਲੈ ਕੇ।

 

 

 

 

 

 

 

ਬਿਹਾਰ ਵਿਚ ਇਸ ਵਾਰ ਭਾਜਪਾ ਨੇ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਨਾਲ ਮਿਲ ਕੇ ਚੋਣ ਲੜੀ ਸੀ। ਜਿੱਥੇ ਪਿਛਲੇ ਚੋਣਾਂ ਵਿੱਚ ਦੋਵੇਂ ਦੇ ਰਸਤੇ ਵੱਖ-ਵੱਖ ਸਨ। ਇਹੀ ਕਾਰਨ ਹੈ ਕਿ ਬੀਜੇਪੀ ਨੂੰ ਬਿਹਾਰ ਤੋਂ ਪਿਛਲੀਆਂ ਚੋਣਾਂ ਨਾਲੋਂ ਜ਼ਿਆਦਾ ਸੀਟਾਂ ਦੀ ਉਮੀਦ ਹੋਵੇਗੀ। ਉਥੇ 2014 ਲੋਕ ਸਭਾ ਚੋਣਾਂ ਦੇ ਮੁਕਾਬਲੇ ਬਿਹਾਰ ਵਿੱਚ ਇਸ ਵਾਰ ਮਹਾਗੱਠਜੋੜ ਜ਼ਿਆਦਾ ਮਜ਼ਬੂਤ ਨਜ਼ਰ ਆਇਆ ਹੈ।

 

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਸੱਤ ਗੇੜਾਂ ਵਿੱਚ ਵੋਟਿੰਗ 11 ਅਪ੍ਰੈਲ ਤੋਂ 19 ਮਈ ਤੱਕ ਹੋਈ। ਵੋਟਾਂ ਦੀ ਗਿਣਤੀ ਅਤੇ ਨਾਲ ਹੀ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਣਾ ਹੈ। ਲੋਕ ਸਭਾ ਵਿੱਚ ਕੁੱਲ 532 ਸੀਟਾਂ ਹਨ ਅਤੇ ਬਹੁਮਤ ਲਈ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਘੱਟ ਤੋਂ ਘੱਟ 272 ਸੀਟਾਂ ਚਾਹੀਦੀਆਂ ਹਨ। 


(ਚੋਣ ਸਰਵੇਖਣ ਦੇ ਨਤੀਜੇ ਗ਼ਲਤ ਵੀ ਹੋ ਸਕਦੇ ਹਨ)

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EXIT POLL Results 2019 BJP may win 34 seats congress only six in Bihar