ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦੀ ਉਡੀਕ ’ਚ ਪਾਕਿਸਤਾਨ

ਪਾਕਿਸਤਾਨ (Pakistan) ਦੇ ਰਾਜਦੂਤ ਨੇ ਅੱਜ ਐਤਵਾਰ ਨੂੰ ਕਿਹਾ ਹੈ ਕਿ ਭਾਰਤ ਚ ਪਾਕਿਸਤਾਨ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨ ਨੂੰ ਲੈ ਕੇ ਮੁੜ ਸੋਚਣ ਦੀ ਲੋੜ ਹੈ। ਪਾਕਿ ਰਾਜਦੂਤ ਨੇ ਕਿ ਭਾਸ਼ਾ ਨਾ ਗੱਲਬਾਤ ਕਰਦਿਆਂ ਕਿਹਾ ਕਿ ਪਾਕਿ ਅਤੇ ਭਾਰਤ ਵਿਚਾਲੇ ਗੱਲਬਾਤ ਸਬੱਧੀ ਠੋਸ ਸ਼ਾਂਤੀ ਅਤੇ ਸੁਰੱਖਿਆ ਬਣਾਉਣ ਚ ਮਦਦ ਮਿਲੇਗੀ।

 

ਪਾਕਿਸਤਾਨ ਦੇ ਰਾਜਦੂਤ ਸੁਹੈਲ ਮਹਿਮੂਦ ਨੇ ਭਾਸ਼ਾ ਨੇ ਕਿਹਾ, ਸਾਨੂੰ ਭਾਰਤ ਚ ਚੋਣਾਂ ਮਗਰੋ਼ ਨਵੀਂ ਦਿੱਲੀ ਨਾਲ ਮੁੜ ਤੋਂ ਗੱਲਬਾਤ ਕਰਨ ਦੀ ਉਮੀਦ ਹੈ।

 

ਪਾਕਿ ਰਾਜਦੂਤ ਨੇ ਅੱਗੇ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਦੀ ਆਪਣੇ ਵੱਲੋਂ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ਲਈ ਸਾਰੇ ਹੱਲ ਕੱਢ ਰਿਹਾ ਹੈ। ਠੋਸ ਗੱਲਬਾਤ ਅਤੇ ਸਿਲਸਿਲੇਵਾਰ ਗੱਲਬਾਤ ਨਾਲ ਚਲੀ ਆ ਰਹੀਆਂ ਚਿੰਤਾਵਾਂ ਨੂੰ ਸਮਝਣ ਚ ਅਤੇ ਉਨ੍ਹਾਂ ਦੇ ਵਿਵਾਦਾਂ ਨੂੱ ਹੱਲ ਕਰਨ ਚ ਮਦਦ ਮਿਲੇਗੀ।

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਵਾਮਾ ਅੱਤਵਾਦੀ ਹਮਲੇ ਅਤੇ ਬਾਲਾਕੋਟ ਚ ਜੈਸ਼ ਏ ਮੁਹੰਮਦ ਦੇ ਅੱਤਵਾਦੀ ਟ੍ਰੇਨਿੰਗ ਕੈਂਪਾਂ ’ਤੇ ਭਾਰਤੀ ਹਵਾਈ ਫ਼ੌਜ ਹਵਾਈ ਹਮਲੇ ਮਗਰੋਂ ਭਾਰਤ ਨਾਲ ਵੱਡੇ ਤਣਾਅ ਵਿਚਾਲੇ ਪਾਕਿਸਤਾਨ ਨੇ ਅਮਰੀਕਾ ਨੂੰ ਅਪੀਲ ਕੀਤੀ ਸੀ ਕਿ ਉਹ ਸਾਰੇ ਲਟਮੇ ਹੋਏ ਮਾਮਲਿਆਂ ਨੂੰ ਸੁਲਝਾਉਣ ਲਈ ਭਾਰਤ–ਪਾਕਿਸਤਾਨ ਗੱਲਬਾਤ ਮੁੜ ਤੋਂ ਸ਼ੁਰੂ ਕਰਾਉਣ ਚ ਆਪਣਾ ਰੋਲ ਅਦਾ ਕਰੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Expect to resume talks with New Delhi after elections in India says Pak ambassador