ਬਿਹਾਰ ਦੇ ਔਰੰਗਾਬਾਦ ਲੋਕ ਸਭਾ ਖੇਤਰ ਵਿਚ ਪਹਿਲੇ ਪੜਾਅ ਦੇ ਚੋਣ ਦੌਰਾਨ ਨਕਲੀ ਈਵੀਐਮ ਨਾਲ ਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਔਰੰਗਾਬਾਦ ਦੇ ਨਕਸਲ ਪ੍ਰਭਾਵਿਤ ਖੇਤਰ ਦੇਵ ਦੇ ਢਿਬਰਾ ਥਾਣਾ ਖੇਤਰ ਦੇ ਭਲੁਆਹਿ ਦੇ ਨੇੜੇ ਨਕਲੀ ਈਵੀਐਮ ਬਰਾਮਦ ਕੀਤੀ ਗਈ ਹੈ। ਇਕ ਵਿਅਕਤੀ ਨੂੰ ਪੋਲਿੰਗ ਬੂਥ ਦੇ ਕੋਲੋ ਇਸ ਨਕਲੀ ਈਵੀਐਮ ਨਾਲ ਹਿਰਾਸਤ ਵਿਚ ਲਿਆ ਗਿਆ ਹੈ।
ਹਿਰਾਸਤ ਵਿਚ ਲਏ ਗਏ ਮੁਲਜ਼ਮ ਦਾ ਨਾਮ ਸੁਰੇਸ਼ ਪਾਸਵਾਨ ਹੈ। ਮੁਲਜ਼ਮ ਇਕ ਖਾਸ ਰਾਜਨੀਤਿਕ ਪਾਰਟੀ ਨੂੰ ਵੋਟ ਦੇਣ ਨੂੰ ਲੈ ਕੇ ਵੋਟਰਾਂ ਨੂੰ ਬੂਥ ਦੇ ਬਾਹਰ ਜਾਣਕਾਰੀ ਦੇ ਰਿਹਾ ਸੀ। ਜਿਸ ਲਈ ਉਹ ਇਸ ਨਕਲੀ ਈਵੀਐਮ ਦੀ ਵਰਤੋਂ ਕਰ ਰਿਹਾ ਸੀ।
ਇਸ ਤੋਂ ਇਲਾਵਾ ਨਕਲੀ ਈਵੀਐਮ ਨੂੰ ਇਸ ਤਰ੍ਹਾਂ ਬਣਾਇਆ ਗਿਆ ਕਿ ਇਸ ਵਿਚ ਅਸਲੀ ਈਵੀਐਮ ਦੀ ਤਰ੍ਹਾਂ ਬਟਨ ਦਬਾਉਣ ਉਤੇ ਆਵਾਜ਼ ਵੀ ਆ ਰਹੀ ਹੈ, ਜਿਸ ਨਾਲ ਵੋਟਰਾਂ ਨੂੰ ਇਹ ਪਤਾ ਚਲ ਸਕੇ ਕਿ ਪਾਰਟੀ ਵਿਸ਼ੇਸ਼ ਨੂੰ ਹੀ ਵੋਟ ਗਈ ਹੈ।