ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਕਾਂਗਰਸ ਮੁਖੀ ਰਾਹੁਲ ਗਾਂਧੀ ’ਤੇ ਬਣ ਰਹੀ ਹੈ ਫ਼ਿਲਮ, ਦੇਖੋ ਟੀਜ਼ਰ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਵਨ ਤੇ ਬਣ ਰਹੀ ਫ਼ਿਲਮ ‘ਮਾਈ ਨੇਮ ਇਜ਼ ਰਾਗਾ’ ਨਾਂ ਦੀ ਇੱਕ ਫ਼ਿਲਮ ਬਣਾਈ ਜਾ ਰਹੀ ਹੈ। ਨਿਰਦੇਸ਼ਕ ਰੁਪੇਸ਼ ਪੋਲ ਨੇ ਕਿਹਾ ਕਿ ਫ਼ਿਲਮ ਦਾ ਮਕਸਦ ਨਾ ਤਾਂ ਰਾਹੁਲ ਗਾਂਧੀ ਦੀ ਸ਼ਲਾਘਾ ਕਰਨਾ ਹੈ ਤੇ ਨਾ ਹੀ ਉਨ੍ਹਾਂ ਦੇ ਰਾਜ਼ ਖੋਲ੍ਹਣੇ ਹਨ। ਇਹ ਇੱਕ ਅਜਿਹੇ ਇਨਸਾਨ ਦੀ ਕਹਾਣੀ ਹੈ ਜਿਸ ਤੇ ਹਾਸੋਹੀਣ ਹਮਲੇ ਕੀਤੇ ਗਏ ਤੇ ਉਸ ਨੇ ਕਿਸ ਤਰ੍ਹਾਂ ਸ਼ਾਨਦਾਰ ਵਾਪਸੀ ਕੀਤੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਉਨ੍ਹਾਂ ਕਿਹਾ ਕਿ ਜਿਸ ਨੇ ਵੀ ਬਿਨਾਂ ਡਰੇ ਹਾਰ ਅਤੇ ਅਸਫ਼ਲਤਾ ਦਾ ਸਾਹਮਣਾ ਕੀਤਾ ਹੈ ਉਹ ਖੁੱਦ ਨੂੰ ਇਸ ਕਹਾਣੀ ਨਾਲ ਜੋੜ ਸਕਦਾ ਹੈ। ਇਸ ਲਿਹਾਜ਼ ਨਾਲ ਮੈਂ ਇਸੇ ਬਾਇਓਪਿਕ ਨਹੀਂ ਕਹਿਣਾ ਚਾਹੁੰਦਾ। ਇਹ ਫ਼ਿਲਮ ਕਿਸੇ ਵੀ ਵਿਅਕਤੀ ਦੀ ਇੱਕ ਕਹਾਣੀ ਹੈ ਜਿਸਨੂੰ ਮੁਸ਼ਕਲਾਂ ਭਰੇ ਜੀਵਨ ਤੇ ਜਿੱਤ ਪ੍ਰਾਪਤ ਕਰਨ ਮਗਰੋਂ ਰੋਕਣਾ ਮੁ਼ਸ਼ਕਲ ਹੋ ਜਾਂਦਾ ਹੈ।

ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਚੋਣਾਂ ਵਿਚਾਲੇ ਅਪ੍ਰੈਲ ਚ ਰਿਲੀਜ਼ ਹੋ ਸਕਦੀ ਹੈ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT


 

 

ਦੱਸਦੇਈਏ ਕਿ ਪੀਐਮ ਮੋਦੀ ਤੇ ਵੀ ਫ਼ਿਲਮ ਬਣਾਈ ਜਾ ਰਹੀ ਹੈ। ਅਦਾਕਾਰਾ ਵਿਵੇਕ ਆਨੰਦ ਓਬਰੋਏ ਨੇ ਪੀਐਮ ਨਰਿੰਦਰ ਮੋਦੀ ਦੇ ਜੀਵਨ ਤੇ ਬਣੀ ਫ਼ਿਲਮ ‘ਪੀਐਮ ਨਰਿੰਦਰ ਮੋਦੀ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਹ ਇਸ ਫ਼ਿਲਮ ਚ ਪੀਐਮ ਮੋਦੀ ਦੀ ਭੂਮਿਕਾ ਅਦਾ ਕਰ ਰਹੇ ਹਨ।

 

ਇਸ ਤੋਂ ਇਲਾਵਾ ਇਸ ਫ਼ਿਲਮ ਚ ਬੋਮਨ ਈਰਾਨੀ ਅਤੇ ਦਰਸ਼ਨ ਕੁਮਾਰ ਵਰਗੇ ਵੱਡੇ ਸਿਤਾਰੇ ਮੁੱਖ ਭੂਮਿਕਾਵਾਂ ਚ ਨਜ਼ਰ ਆਉਣਗੇ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:film is being made on Rahul Gandhi teaser released