ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਗਵਿਜੈ ਸਿੰਘ ਦੋ ਰੋਡ ਸ਼ੋਅ 'ਚ ਮੋਦੀ ਦੇ ਨਾਹਰੇ ਲਗਾਉਣ ਵਾਲਿਆਂ ਵਿਰੁੱਧ FIR ਦਰਜ


ਕਾਂਗਰਸ ਦੇ ਭੋਪਾਲ ਸੀਟ ਤੋਂ ਉਮੀਦਵਾਰ ਦਿਗਵਿਜੈ ਸਿੰਘ ਦੇ ਰੋਡ ਸ਼ੋਅ ਵਿੱਚ ਪੀਐਮ ਮੋਦੀ ਦੇ ਨਾਹਰੇ ਲਗਾਉਣ ਵਾਲਿਆਂ ਵਿਰੁੱਧ ਐਫ਼ਆਈਆਰ ਦਰਜ ਕਰਵਾਈ ਗਈ ਹੈ। ਦਿਗਵਿਜੈ ਸਿੰਘ ਦਾ ਇਹ ਰੋਡ ਸ਼ੋਅ ਭੋਪਾਲ ਵਿੱਚ ਹੋਇਆ ਸੀ। 

ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੀ ਭੋਪਾਲ ਸੰਸਦੀ ਸੀਟ ਤੋਂ ਕਾਂਗਰਸ ਉਮੀਦਵਾਰ ਦਿਗਵਿਜੈ ਸਿੰਘ ਦੀ ਜਿੱਤ ਦੀ ਕਾਮਨਾ ਲਈ ਸਾਧੂ ਸੰਤਾਂ ਦੇ ਪ੍ਰੋਗਰਾਮ ਤਹਿਤ ਰਾਜਧਾਨੀ ਭੋਪਾਲ ਦੀਆਂ ਸੜਕਾਂ ਉੱਤੇ ਕੰਪਿਊਟਰ ਬਾਬਾ ਅਤੇ ਸਿੰਘ ਦੀ ਅਗਵਾਈ ਵਿੱਚ ਭਗਵਾ ਝੰਡਾ ਲਹਿਰਾਉਂਦੇ ਹੋਏ ਇੱਕ ਰੋਡ ਸ਼ੋਅ ਕੱਢਿਆ ਗਿਆ। 

ਰੋਡ ਸ਼ੋਅ ਦੌਰਾਨ ਭਾਰੀ ਮਾਤਰਾ ਵਿੱਚ ਸੁਰੱਖਿਆ ਬਲ ਵੀ ਤੈਨਾਤ ਸੀ ਅਤੇ ਕੁਝ ਪੁਲਿਸਕਰਮੀ ਸਾਦੀ ਵਰਦੀ ਵਿੱਚ ਸਨ। ਸਾਦੀ ਵਰਦੀ ਵਿੱਚ ਤੈਨਾਤ ਕੁਝ ਪੁਲਿਸਕਰਮੀਆਂ ਦੀ ਭਗਵਾ ਦੁਪਟਾ ਪਾ ਕੇ ਫ਼ੋਟੋ ਵੀ ਸਾਹਮਣੇ ਆਈ।


 

 

 

ਏਐਨਆਈ ਮੁਤਾਬਕ, ਸਾਦੀ ਵਰਦੀ ਵਿੱਚ ਤੈਨਾਤ ਇੱਕ ਮਹਿਲਾ ਪੁਲਿਸਕਰਮੀ ਨੇ ਖੁਲਾਸਾ ਕੀਤਾ ਕਿ ਉਸ ਨੇ ਅਜਿਹਾ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਸੀ ਬਲਕਿ ਅਜਿਹਾ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਡੀਆਈਜੀ ਭੋਪਾਲ ਨੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਅਤੇ ਰੋਡ ਸ਼ੋਅ ਦੇ ਆਯੋਜਕਾਂ ਨੇ ਖ਼ੁਦ ਵਲੰਟੀਅਰਾਂ ਨੂੰ ਚੁਣਿਆ ਸੀ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: FIR registered after a group of people raised Modi slogans in Digvijaya Singh s roadshow