ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਦੇ ਮੰਚ ਹੇਠਾਂ ਲੱਗੀ ਅੱਗ, ਅਧਿਕਾਰੀਆਂ ਉਤੇ ਮਾਮਲਾ ਦਰਜ

ਪ੍ਰਧਾਨ ਮੰਤਰੀ ਮੋਦੀ ਦੇ ਮੰਚ ਹੇਠਾਂ ਲੱਗੀ ਅੱਗ, ਅਧਿਕਾਰੀਆਂ ਉਤੇ ਮਾਮਲਾ ਦਰਜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁਣਾਵੀਂ ਜਨ ਸਭਾ ਵਿਚ ਐਤਵਾਰ ਨੂੰ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਭਾਜਪਾ ਦੀ ਜਿੱਤ ਸੰਕਲਪ ਰੈਲੀ ਵਿਚ ਅਣਗਹਿਲੀ ਵਰਤੇ ਜਾਣ ਕਾਰਨ ਪ੍ਰਧਾਨ ਮੰਤਰੀ ਦੇ ਮੰਚ ਹੇਠਾਂ ਸਪਾਰਕਿੰਗ ਨਾਲ ਅੱਗ ਲੱਗ ਗਈ।

 

ਮਾਮਲੇ ਵਿਚ ਬਿਜਲੀ ਸੁਰੱਖਿਆ ਵਿਭਾਗ ਦੇ ਨਿਰਦੇਸ਼ਕ ਸੰਜੇ ਮਾਥੁਰ, ਉਪ ਨਿਰਦੇਸ਼ ਉਦੈਭਾਨ ਸਿੰਘ ਅਤੇ ਠੇਕੇਦਾਰ ਸੰਜੀਵ ਚੌਹਾਨ ਖਿਲਾਫ ਥਾਣਾ ਬੰਨਾਦੇਵੀ ਵਿਚ ਧਾਰਾ 337 ਦੇ ਤਹਿਤ ਮੁਕਦਮਾ ਦਰਜ ਕਰਵਾਇਆ ਗਿਆ ਹੈ। ਮੰਚ ਦੇ ਹੇਠਾਂ ਅੱਗ ਦੀਆਂ ਲਪੇਟਾਂ ਤੇ ਧੂੰਆਂ ਨਿਕਲਦਾ ਦੇਖ ਸੁਰੱਖਿਆ ਕਰਮੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਐਸਪੀਜੀ ਤੋਂ ਲੈ ਕੇ ਸਥਾਨਕ ਸੁਰੱਖਿਆ ਬਲਾਂ ਨੇ ਮੰਚ ਦੇ ਵਿਚ ਦਾਖਲ ਹੋ ਕੇ ਤਾਰ ਕੱਟ ਕੇ ਅੱਗ ਬੁਝਾਈ।

 

ਮੰਚ ਤੱਕ ਧੂੰਆਂ ਆਉਂਦੇ ਹੀ ਆਗੂਆਂ ਤੇ ਅਧਿਕਾਰੀਆਂ ਦੇ ਹਲਕ ਸੁੱਕ ਗਏ।  ਪ੍ਰੰਤੂ, ਬਚਾਅ ਰਿਹਾ ਕਿ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ। ਐਸਪੀਜੀ ਦੇ ਜਵਾਨਾਂ ਨੇ ਪ੍ਰਧਾਨ ਮੰਤਰੀ ਨੂੰ ਮੰਚ ਉਤੇ ਜਾ ਕੇ ਸਪਾਰਕਿੰਗ ਦੀ ਗੱਲ ਦੱਸਕੇ ਸੰਤੁਸ਼ਟ ਕੀਤਾ। ਇਸ ਮਾਮਲੇ ਵਿਚ ਬਿਜਲੀ ਸੁਰੱਖਿਆ ਵਿਭਾਗ ਦੇ ਡਾਇਰੈਕਟਰ ਸਮੇਤ ਤਿੰਨ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ।

 

ਅਲੀਗੜ੍ਹ ਦੇ ਨੁਮਾਇਸ਼ ਮੈਦਾਨ ਵਿਚ ਐਤਵਾਰ ਨੂੰ ਭਾਜਪਾ ਦੀ ਜਿੱਤ ਸੰਕਲਪ ਰੈਲੀ ਨੁੰ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਚ ਉਤੇ ਸਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਭਾਸ਼ਣ ਚਲ ਰਿਹਾ ਸੀ। ਇਸ ਦੌਰਾਨ ਮੰਚ ਦੇ ਠੀਕ ਅੱਗੇ ਤਾਰਾਂ ਵਿਚ ਸਪਾਂਰਕਿੰਗ ਹੋਈ ਅਤੇ ਲਪਟਾਂ ਨਿਕਲਣ ਲੱਗੀਆਂ। ਹਥਿਆਰਬੰਦ ਲੈਸ ਐਸਪੀਜੀ ਦੇ ਜਵਾਨਾਂ ਤੇ ਫਾਇਰ ਬਿਗ੍ਰੇਡ ਵਿਭਾਗ ਦੇ ਅਧਿਕਾਰੀ ਸੰਜੇ ਜਸਪਾਲ ਨੇ ਤੁਰੰਤ ਮੰਚ ਦੇ ਹੇਠਾਂ ਜਾ ਕੇ ਤਾਰਾਂ ਕੱਟੀਆਂ ਅਤੇ ਅੱਗ ਨੂੰ ਬੁਝਾਇਆ। ਮੰਚ ਵੱਲੋਂ ਆ ਰਹੀ ਸਪਲਾਈ ਨੂੰ ਬਦ ਕਰ ਦਿੱਤਾ ਗਿਆ।

 

ਇਹ ਬਚਾਅ ਰਿਹਾ ਕਿ ਐਸਪੀਜੀ ਦੀ ਨਜਰ ਤੁਰੰਤ ਲਪਟ ਉਤੇ ਪੈ ਗਈ, ਨਹੀਂ ਵੱਡਾ ਹਾਦਸਾ ਹੋ ਸਕਦਾ ਸੀ। ਐਸਪੀਜੀ ਨੇ ਅੱਗ ਬੁਝਾਈ ਅਤੇ ਮੰਚ ਉਤੇ ਪ੍ਰਧਾਨ ਮੰਤਰੀ ਨੂੰ ਪੂਰੀ ਗੱਲ ਦੱਸੀ, ਜਿਸਦੇ ਬਾਅਦ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ।

 

ਕਿਵੇਂ ਹੋਈ ਚੂਕ

 

ਪ੍ਰਧਾਨ ਮੰਤਰੀ ਦੀ ਹਾਈਪ੍ਰੋਫਾਇਲ ਸੁਰੱਖਿਆ ਵਿਚ ਭਾਰੀ ਚੂਕ ਆਖਰ ਕਿਵੇਂ ਹੋ ਗਈ। ਮਾਮਲਾ ਜਾਂਚ ਦਾ ਵਿਸ਼ਾ ਬਣ ਰਿਹਾ ਹੈ। ਇਸ ਵਿਚ ਸਵਾਲ ਬਿਜਲੀ ਸੁਰੱਖਿਆ ਵਿਭਾਗ ਉਤੇ ਵੀ ਖੜ੍ਹੇ ਹੋ ਰਹੇ ਹਨ। ਆਖਿਰ ਤਾਰਾਂ ਦੀ ਜਾਂਚ ਕਿਉਂ ਨਹੀਂ ਕੀਤੀ ਗਈ। ਜਦੋਂ ਕ੍ਰਿ ਬ੍ਰੀਫਿੰਗ ਦੌਰਾਨ ਡੀਐਮ ਚੰਦਰਭੂਸ਼ਣ ਸਿੰਘ ਨੇ ਵਿਭਾਗ ਦੇ ਅਧਕਾਰੀਆਂ ਤੋਂ ਪੁੱਛਿਆ ਵੀ ਸੀ ਕਿ ਸਾਰੀਆਂ ਬਿਜਲੀ ਦੀਆਂ ਤਾਰਾਂ ਦੀ ਜਾਂਚ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire after sparking under Prime Minister Modis stage in aligarh fir against officials