ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੂ ਸੀ ਭਾਰਤ ਦਾ ਪਹਿਲਾ ਅੱਤਵਾਦੀ: ਕਮਲ ਹਾਸਨ


ਮੱਕਲ ਨਿਧੀ ਮੈਯਮ (ਐੱਮ ਐੱਨ ਐਮ) Makkal Needhi Maiam ਦੇ ਸੰਸਥਾਪਕ ਕਮਲ ਹਾਸਨ ਨੇ ਇਹ ਕਹਿ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਭਾਰਤ ਦਾ ਪਹਿਲਾ "ਅੱਤਵਾਦੀ" ਹਿੰਦੂ ਸੀ। ਉਹ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਬਾਰੇ ਗੱਲ ਕਰ ਰਹੇ ਸਨ।


ਐਤਵਾਰ ਦੀ ਰਾਤ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਾਸਨ ਨੇ ਕਿਹਾ ਕਿ ਉਹ ਇਕ ਆਤਮ ਸਨਮਾਨ ਭਾਰਤੀ ਹੈ ਜੋ ਸਮਾਨਤਾ ਵਾਲਾ ਭਾਰਤ ਚਾਹੁੰਦਾ ਹੈ।
 

 

 

ਉਨ੍ਹਾਂ ਕਿਹਾ, "ਮੈਂ ਅਜਿਹਾ ਇਸ ਲਈ ਨਹੀਂ ਕਹਿ ਰਿਹਾ ਹਾਂ ਕਿ ਇਹ ਮੁਸਲਮਾਨ ਆਬਾਦੀ ਵਾਲਾ ਇਲਾਕਾ ਹੈ, ਬਲਕਿ ਮੈਂ ਇਹ ਗੱਲ ਗਾਂਧੀ ਦੀ ਮੂਰਤੀ ਸਾਹਮਣੇ ਬੋਲ ਰਿਹਾ ਹਾਂ। ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ ਅਤੇ ਉਸ ਦਾ ਨਾਂ ਨੱਥੂਰਾਮ ਗੌਡਸੇ ਹੈ। ਉਥੋਂ ਹੀ ਇਸ ਦੀ (ਅੱਤਵਾਦ) ਦੀ ਸ਼ੁਰੂਆਤ ਹੋਈ।
ਮਹਾਤਮਾ ਗਾਂਧੀ ਦਾ 1948 ਵਿੱਚ ਹੋਏ ਕਤਲ ਦਾ ਹਵਾਲਾ ਦਿੰਦੇ ਹੋਏ ਹਾਸਨ ਨੇ ਕਿਹਾ ਕਿ ਉਹ ਉਸ ਕਤਲ ਦਾ ਜਵਾਬ ਲੱਭਣ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First terrorist in independent India is a Hindu and his name is Nathuram Godse: Kamal Haasan