ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ-ਭਾਜਪਾ ਦੀ ਮਾੜੀ ਨੀਤੀਆਂ ਕਾਰਨ ਦੇਸ਼ ਬਰਬਾਦੀ ਕੰਢੇ ਖੜ੍ਹਿਆ: ਮਾਇਆਵਤੀ

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਾਂਗਰਸ ਅਤੇ ਭਾਜਪਾ ਨੂੰ ਸੱਤਾ ਤੋਂ ਪੁੱਟ ਸੁੱਟਣ ਦੀ ਅਪੀਲ ਕਰਦਿਆਂ ਸੋਮਵਾਰ ਨੂੰ ਦੋਸ਼ ਲਗਾਇਆ ਕਿ ਦੋਨਾਂ ਪਾਰਟੀਆਂ ਦੀ ਮਾੜੀ ਨੀਤੀਆਂ ਕਾਰਨ ਦੇਸ਼ ਬਰਬਾਦੀ ਦੇ ਕੰਢੇ ’ਤੇ ਖੜ੍ਹਿਆ ਹੈ। ਸਪਾ-ਬਸਪਾ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਕੇਂਦਰ ਅਤੇ ਲੰਬੇ ਸਮੇਂ ਤਕ ਕਾਂਗਰਸ ਦੀ ਕਈ ਸੂਬਿਆਂ ਚ ਸਰਕਾਰ ਰਹੀ ਪਰ ਗ਼ਰੀਬੀ ਅਤੇ ਬੇਰੋਜ਼ਗਾਰੀ ਖ਼ਤਮ ਨਹੀਂ ਹੋਈ ਬਲਕਿ ਕਿਸਾਨ ਤੇ ਮਿਹਨਤੀ ਲੋਕ ਤਬਾਹ ਹੁੰਦੇ ਚਲੇ ਗਏ।

 

ਮਾਇਆਵਤੀ ਨੇ ਕਿਹਾ ਕਿ ਦਲਿਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕ ਹੁਣ ਤਕ ਨਹੀਂ ਮਿਲੇ। ਮਿਨਤਨੀਆਂ ਨੂੰ ਰੋਜ਼ਗਾਰ ਦੀ ਭਾਲ ਚ ਵੱਡੇ ਸ਼ਹਿਰਾਂ ਵੱਲ ਭੱਜਣਾ ਪੈ ਰਿਹਾ ਹੈ। ਕਾਂਗਰਸ ਮਗਰੋਂ ਭਾਜਪਾ ਦੀ ਕੇਂਦਰ ਸਰਕਾਰ ਵੀ ਕਾਂਗਰਸ ਦੀਆਂ ਨੀਤੀਆਂ ਤੇ ਚੱਲਦੀ ਰਹੀ। ਜਿਸ ਕਾਰਨ ਆਰਐਸਐਸ ਦੇ ਲੋਕ, ਸਰਮਾਏਕਾਰਾਂ ਤੇ ਜਾਤੀਵਾਦੀ ਤੱਤਾਂ ਨੂੰ ਵਾਧਾ ਮਿਲਿਆ। ਮਾਇਆਵਤੀ ਨੇ ਕਿਹਾ ਕਿ ਜੁਮਲੇਬਾਜ਼ੀ ਤੇ ਨਾਟਕਬਾਜ਼ੀ ਨਾਲ ਭਾਜਪਾ ਸਰਕਾਰ ਮੌਜੂਦਾ ਚੋਣਾਂ ਚ ਕੇਂਦਰ ਦੀ ਸੱਤਾ ਤੋਂ ਲਾਂਭੇ ਹੋ ਜਾਵੇਗੀ।

 

ਮਾਇਆਵਤੀ ਨੇ ਅੱਗੇ ਕਿਹਾ ਕਿ ਭਾਜਪਾ ਨੇ ਹੁਣ ਤੱਕ ਆਪਣੇ ¼ ਵਾਅਦੇ ਵੀ ਪੂਰੇ ਨਹੀਂ ਕੀਤੇ। ਪੀਐਮ ਦੁਆਰਾ ਸਰਮਾਏਕਾਰਾਂ ਦੀ ਚੌਕੀਦਾਰੀ ਨਾਲ ਕਿਸਾਨ ਦੁਖੀ ਹਨ, ਭਾਜਪਾ ਦੀ ਜਾਤੀਵਾਦ, ਸਰਮਾਏਦਾਰਾਂ ਅਤੇ ਫਿਰਕੂਵਾਦੀ ਨੀਤੀਆਂ ਕਾਰਨ ਦਲਿਤਾਂ, ਪਿਛੜਿਆਂ ਤੇ ਘੱਟ ਗਿਣਤੀਆਂ ਦਾ ਭਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਚ ਰਾਖਵਾਂਕਰਨ ਦਾ ਕੋਟਾ ਪੂਰਾ ਨਹੀਂ ਕੀਤਾ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Frustrated BJP trying to create fissures in SP BSP alliance says Mayawati in Basti UP