ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 election results: 'ਨਾ 'ਲਵਲੀ' ਕਵਰ ਡਰਾਈਵ ਸੀ ਨਾ ਹੀ ਕੋਈ 'ਆਤਿਸ਼ੀ' ਪਾਰੀ'

 

ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਆਪਣੇ ਸਿਆਸੀ ਸਫ਼ਰ ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ।  ਪੂਰਬੀ ਦਿੱਲੀ ਦੀ ਸੀਟ ਤੋਂ ਗੌਤਮ ਗੰਭੀਰ ਨੇ ਆਮ ਆਦਮੀ ਪਾਰਟੀ ਦੀ ਆਤਿਸ਼ੀ ਅਤੇ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਤੋਂ ਬੁਰੀ ਤਰ੍ਹਾਂ ਪਿੱਛੇ ਛੱਡਿਆ।

 

ਗੰਭੀਰ ਸ਼ੁਰੂਆਤੀ ਰੁਝਾਨ ਤੋਂ ਹੀ ਅੱਗੇ ਚੱਲ ਰਿਹਾ ਸੀ। ਸ਼ਾਮ ਨੂੰ 6:50 ਵਜੇ ਤੱਕ ਗੰਭੀਰ 3,90,391 ਵੋਟਾਂ ਦੀ ਲੀਡ ਨੂੰ ਬਰਕਰਾਰ ਰੱਖਿਆ ਹੋਇਆ ਸੀ।  ਗੰਭੀਰ ਨੇ ਕ੍ਰਿਕਟ ਸ਼ੈਲੀ ਵਿਚ ਟਵੀਟ ਕੀਤਾ ਅਤੇ ਜਨਤਾ ਪਾਰਟੀ (ਭਾਜਪਾ) ਅਤੇ ਲੋਕਾਂ ਦੇ ਫਤਵੇ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਗੰਭੀਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾਇਆ।

 

 

ਗੰਭੀਰ ਨੇ ਟਵਿੱਟਰ 'ਤੇ ਲਿਖਿਆ, 'ਨਾ ਇਹ 'ਲਵਲੀ' ਕਵਰ ਡਰਾਇਵ ਸੀ ਅਤੇ ਨਾ ਹੀ ਇਹ  'ਆਤਿਸ਼ੀ' ਬੱਲੇਬਾਜ਼ੀ ਸੀ। ਇਹ ਸਿਰਫ ਭਾਜਪਾ ਦੀ ਗੰਭੀਰ ਵਿਚਾਰਧਾਰਾ ਸੀ, ਜਿਸ ਦਾ ਲੋਕਾਂ ਨੇ ਸਮਰੱਥਨ ਕੀਤਾ। ਇਸ ਫਤਵੇ ਲਈ ਭਾਰਤੀ ਜਨਤਾ ਪਾਰਟੀ ਅਤੇ ਦਿੱਲੀ ਭਾਜਪਾ ਦੇ ਸਾਰੇ ਲੋਕਾਂ ਦਾ ਧੰਨਵਾਦ। ਅਸੀਂ ਲੋਕਾਂ ਦੀ ਪਸੰਦ ਨੂੰ ਬੇਕਾਰ ਨਹੀਂ ਜਾਣ ਦਿਆਂਗੇ।'

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gambhir s reaction Indian general election 2019 Lok Sabha Gautam Gambhir India Member of the Legislative Assembly Vijender Singh Bharatiya Janata Party