ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਰਲ ਜੇ.ਜੇ. ਸਿੰਘ ਹਲਕਾ ਖਡੂਰ ਸਾਹਿਬ ਤੋਂ ਲੜ ਸਕਦੇ ਹਨ ਲੋਕ ਸਭਾ ਚੋਣ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਪੱਬਾਂ ਭਾਰ ਹਨ ਪਰ ਕਿਸੇ ਵੀ ਪਾਰਟੀ ਕੋਲ ਕੋਈ ਮਜ਼ਬੂਤ ਦਾਅਵੇਦਾਰ ਚੋਣ ਮੈਦਾਨ ਵਿੱਚ ਉਤਾਰਨ ਲਈ ਨਹੀਂ ਹੈ ਅਜਿਹੇ ਵਿਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਬਹੁਤ ਮਜ਼ਬੂਤ ਦਾਅਵੇਦਾਰ ਸਾਬਕਾ ਭਾਰਤੀ ਫੌਜ ਮੁੱਖੀ ਅਤੇ ਸਾਬਕਾ ਰਾਜਪਾਲ ਜਨਰਲ ਜੇ.ਜੇ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਸੰਭਾਵਨਾ ਹੈ।

 

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਦੇ ਪਹਿਲੇ ਸਿੱਖ ਸਾਬਕਾ ਫੌਜ ਮੁੱਖੀ ਅਤੇ ਸਾਬਕਾ ਰਾਜਪਾਲ ਜਨਰਲ ਜੋਗਿੰਦਰ ਜਸਵੰਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਕਿਉਜੋ ਜਨਰਲ ਜੇ.ਜੇ ਸਿੰਘ ਨੂੰ ਲੈਕੇ ਹਲਕੇ ਦੇ ਲੋਕਾਂ ਵਿੱਚ ਕਾਫ਼ੀ ਦਿਲਚਸਪੀ ਵੇਖਣ ਨੂੰ ਮਿਲ ਰਹੀ ਹੈ।

 

 

ਇਸ ਸਬੰਧ ਵਿੱਚ ਚੋਹਲਾ ਸਾਹਿਬ ਬਲਾਕ ਦੇ ਵਰਕਰਾਂ ਦੀ ਮੀਟਿੰਗ 27 ਫਰਵਰੀ ਦਿਨ ਬੁੱਧਵਾਰ ਦੁਪਹਿਰ 12 ਵਜੇ ਬ੍ਰਹਮਪੁਰਾ ਪਿੰਡ ਵਿਖੇ ਰੱਖੀ ਗਈ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਨਾਲ ਲੋਕਾਂ ਦੇ ਹਰਮਨ ਪਿਆਰੇ ਨੇਤਾ ਜਨਰਲ ਜੇ.ਜੇ ਸਿੰਘ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚ ਰਹੇ ਹਨ।

 

ਇਸ ਮੀਟਿੰਗ ਵਿਚ ਆਗਾਮੀ ਲੋਕ ਸਭਾ ਚੋਣਾਂ ਦੇ ਖਾਸ ਮੁਦਿਆਂ ਤੇ ਵੀ ਚਰਚਾ ਕੀਤੀ ਜਾਵੇਗੀ ਅਤੇ ਨਾਲ ਹੀ ਚੋਣਾਂ ਜਿੱਤਣ ਲਈ ਯੋਜਨਾਬੱਧ ਢੰਗ ਨਾਲ ਬਣਾਈ ਜਾਣ ਵਾਲੀ ਰਣਨੀਤੀ ਤੇ ਵੀ ਵਰਕਰਾਂ ਅਤੇ ਸਾਬਕਾ ਸੈਨਿਕਾਂ ਦੀ ਰਾਏਸ਼ੁਮਾਰੀ ਕੀਤੀ ਜਾਵੇਗੀ। ਸ੍ਰ. ਬ੍ਰਹਮਪੁਰਾ ਨੇ ਬਲਾਕ ਚੋਹਲਾ ਸਾਹਿਬ ਦੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਵਰਕਰ ਸਾਹਿਬਾਨਾਂ ਅਤੇ ਸੇਵਾ ਮੁਕਤ ਸੈਨਿਕਾਂ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ।

 

ਇੱਥੇ ਵਰਣਨਯੋਗ ਹੈ ਕਿ ਜਿੰਨਾ ਅਹੁਦਿਆਂ ਤੇ ਜਨਰਲ ਜੇ.ਜੇ ਸਿੰਘ ਦੇਸ਼ ਪ੍ਰਤੀ ਸੇਵਾ ਨਿਭਾ ਚੁੱਕੇ ਹਨ ਉਹ ਕਾਬਲੇ ਤਾਰੀਫ਼ ਹੈ ਜਿਸ ਨਾਲ ਸਿੱਖ ਕੌਮ ਦਾ ਮਾਣ ਫ਼ਕਰ ਨਾਲ ਉਚਾ ਹੋਇਆ ਹੈ ਅਤੇ ਅਜਿਹੇ ਹਾਲਾਤਾਂ ਵਿਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲੋਕਾਂ ਨੂੰ ਇੱਕ ਅਜਿਹੇ ਪੜ੍ਹੇ-ਲਿਖੇ ਵਿਅਕਤੀ ਦੀ ਜ਼ਰੂਰਤ ਹੈ ਜੋਂ ਲੋਕਾਂ ਦੀ ਆਵਾਜ਼ ਨੂੰ ਭਾਰਤ ਦੀ ਪਾਰਲੀਮੈਂਟ ਵਿੱਚ ਬੁਲੰਦ ਕਰ ਸਕੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:General JJ Singh can contest from Khadur Sahib Lok Sabha elections