ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lok Sabha Elections 2019: ਗੋਆ ’ਚ ਦੇਰ ਰਾਤ ਤੱਕ ਆਉਣਗੇ ਨਤੀਜੇ

ਗੋਆ ’ਚ ਦੇਰ ਰਾਤ ਤੱਕ ਆਉਣ ਨਤੀਜੇ

ਵੀਵੀਪੈਟ ਪਰਚੀਆਂ ਨਾਲ ਈਵੀਐਮ ਦੀਆਂ ਵੋਟਾਂ ਦਾ ਮਿਲਾਉਣ ਕਰਾਉਣ ਕਾਰਨ ਗੋਆ ਦੀਆਂ ਦੋ ਲੋਕ ਸਭਾ ਸੀਟਾਂ ਉਤੇ ਅੰਤਿਮ ਨਤੀਜੇ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਹੈ। ਕਰਮੀ ਹਰ ਵਿਧਾਨ ਸਭਾ ਖੇਤਰ ਦੀਆਂ ਵੀਵੀਪੈਟ ਮਸ਼ੀਨਾਂ ਦੀਆਂ ਪਰਚੀਆਂ ਨਾਲ ਈਵੀਐਮ ਦਾ ਮਿਲਾਨ ਕਰਨਗੇ ਜਿਸ ਵਿਚ ਸਮਾਂ ਲੱਗੇਗਾ। ਤੱਟੀ ਸੂਬੇ ਦੀਆਂ ਦੋ ਲੋਕ ਸਭਾ ਅਤੇ ਚਾਰ ਵਿਧਾਨ ਸਭਾ ਸੀਟਾਂ ਦੀ ਗਿਣਤੀ ਪਣਜੀ ਅਤੇ ਮਡਗਾਵ ਵਿਚ ਸਥਿਤ ਦੋ ਕੇਂਦਰਾਂ ਵਿਚ ਹੋਵੇਗੀ। ਉਤਰ ਗੋਆ ਜ਼ਿਲ੍ਹੇ ਦੇ ਵੋਟ ਪਣਜੀ ਵਿਚ ਗਿਣੇ ਜਾਣਗੇ ਜਦੋਂ ਕਿ ਦੱਖਣੀ ਗੋਆ ਜ਼ਿਲ੍ਹੇ ਦੀਆਂ ਵੋਟਾਂ ਦੀ ਗਿਣਤੀ ਮੜਗਾਵ ਵਿਚ ਹੋਵੇਗੀ।

 

ਪਣਜੀ, ਮੰਦ੍ਰੇਮ ਅਤੇ ਮਾਪੁਸਾ ਵਿਧਾਨ ਸਭਾ ਖੇਤਰ ਉਤਰ ਗੋਆ ਜ਼ਿਲ੍ਹੇ ਵਿਚ ਆਉਂਦੇ ਹਨ, ਜਦੋਂ ਕਿ ਸ਼ਿਰੋੜਾ ਵਿਧਾਨ ਸਭਾ ਖੇਤਰ ਦੱਖਣੀ ਗੋਆ ਜ਼ਿਲ੍ਹੇ ਵਿਚ ਆਉਂਦਾ ਹੈ। ਜ਼ਿਲ੍ਹਾ ਚੋਣ ਅਧਿਕਾਰੀ ਆਰ ਮੇਨਕਾ ਨੇ ਦੱਸਿਆ ਕਿ ਵੋਟ ਗਿਣਤੀ ਦੀ ਪ੍ਰਕਿਰਿਆ ਸਵੇਰੇ ਅੱਠ ਵਜੇ ਸ਼ੁਰੂ ਹੋ ਜਾਵੇਗੀ। ਕਰਮੀ ਹਰ ਵਿਧਾਨ ਸਭਾ ਖੇਤਰ ਦੇ ਪੰਜ ਗਿਣਤੀ ਕੇਂਦਰਾਂ ਦੀ ਵੀਵੀਪੈਟ ਮਸ਼ੀਨਾਂ ਦੀਆਂ ਪਰਚੀਆਂ ਨਾਲ ਅੰਕੜਿਆਂ ਨਾਲ ਮਿਲਾਉਣਗੇ, ਜਿਸ ਕਾਰਨ ਵੋਟਾਂ ਦੀ ਗਿਣਤੀ ਅੱਧੀ ਰਾਤ ਤੱਕ ਚੱਲਣ ਦੀ ਸੰਭਾਵਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:goa election results 2019 may came late know reason